ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਹਮੇਸ਼ਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਗਾਇਕਾ ਨੂੰ ਹਾਲ ਹੀ 'ਚ ਫਿਲਮ 'ਮੌੜ' 'ਚ ਦੇਖਿਆ ਗਿਆ ਸੀ।



ਇਸ ਦਾ ਇੱਕ ਗਾਣਾ ਉਸ ਨੇ ਗਾਇਆ ਸੀ ਅਤੇ ਨਾਲ ਹੀ ਗਾਣੇ 'ਚ ਐਕਟਿੰਗ ਵੀ ਕਰਦੀ ਨਜ਼ਰ ਆਈ ਸੀ।



ਹੁਣ ਜੈਸਮੀਨ ਸੈਂਡਲਾਸ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।



ਦਰਅਸਲ, ਗਾਇਕਾ ਨੇ ਵਾਲ ਕਟਵਾ ਲਏ ਹਨ ਅਤੇ ਨਵੇਂ ਹੇਅਰ ਕੱਟ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਨਜ਼ਰ ਆ ਰਿਹਾ ਹੈ ਕਿ ਗਾਇਕਾ ਨੇ ਵਾਲ ਜ਼ਿਆਦਾ ਛੋਟੇ ਕਰਵਾ ਲਏ ਹਨ,



ਦੱਸ ਦਈਏ ਕਿ ਜੈਸਮੀਨ ਸੈਂਡਲਾਸ ਆਪਣੀਆਂ ਹੋਰ ਵੀ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਗਾਇਕਾ ਦੁਬਈ ;ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਵ੍ਹਾਈਟ ਪਹਿਰਾਵੇ 'ਚ ਨਜ਼ਰ ਆ ਰਹੀ ਹੈ।



ਤਸਵੀਰਾਂ ਸ਼ੇਅਰ ਕਰਦਿਆਂ ਉਸ ਨੇ ਲਿਿਖਿਆ, 'ਮੇਰੀ ਫੋਟੋ ਗੈਲਰੀ 'ਚ 1000 ਫੋਟੋਆਂ ਹਨ, ਪਰ ਮੈਂ ਸ਼ੇਅਰ ਕਰਨ ਤੋਂ ਡਰਦੀ ਹਾਂ, ਪਤਾ ਹੈ ਕਿਉਂ?



ਕਿਉਂਕਿ ਬੁਰੀ ਨਜ਼ਰ ਲੱਗਣ ਦਾ ਡਰ ਹੈ।



ਪਿਆਰੇ ਪਰਮਾਤਮਾ- ਕਿਰਪਾ ਕਰਕੇ ਸੜਨ ਵਾਲਿਆਂ ਤੇ ਮੇਰੇ ਪੁਰਾਣੇ ਬੁਆਏਫਰੈਂਡਜ਼ ਨੂੰ ਮੇਰੇ ਤੋਂ ਦੂਰ ਰੱਖੋ, ਜੋ ਮੇਰੇ 'ਤੇ ਨਜ਼ਰ ਰੱਖਦੇ ਹਨ। ਧੰਨਵਾਦ।'



ਜੈਸਮੀਨ ਦੀ ਇਹ ਪੋਸਟ ਦੇਖ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਉਹ ਆਪਣੇ ਸਾਬਕਾ ਬੁਆਏਫਰੈਂਡ ਗੈਰੀ ਸੰਧੂ 'ਤੇ ਤੰਜ ਕੱਸ ਰਹੀ ਹੈ।