ਸੁਪਰਮਾਡਲ ਤੇ ਅਦਾਕਾਰਾ ਕਮਲ ਚੀਮਾ ਬਾਲੀਵੱੁਡ ਇੰਡਸਟਰੀ 'ਚ ਜਾਣਿਆ ਮਾਣਿਆ ਨਾਮ ਹੈ।



ਉਹ ਜਿੰਨੀਂ ਬੇਹਤਰੀਨ ਅਦਾਕਾਰਾ ਹੈ, ਉਨੀਂ ਹੀ ਵਧੀਆ ਇਨਸਾਨ ਵੀ ਹੈ।



ਕਮਲ ਚੀਮਾ ਇੰਨੀਂ ਦਿਨੀਂ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਸੁਪਰਮਾਡਲ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਸਨਮਾਨਤ ਕੀਤਾ ਗਿਆ ਹੈ।



ਦੱਸ ਦਈਏ ਕਿ ਕਮਲ ਨੂੰ ਨੈਸ਼ਨਲ ਏਕਤਾ ਐਵਾਰਡ 2023 ਨਾਲ ਸਨਮਾਨਤ ਕੀਤਾ ਗਿਆ ਹੈ।



ਸਰਕਾਰ ਵੱਲੋਂ ਇਹ ਐਵਾਰਡ ਕਲਾਕਾਰਾਂ ਨੂੰ ਉਨ੍ਹਾਂ ਦੇ ਖੇਤਰ ਦੇ ਨਾਲ ਨਾਲ ਇਨਸਾਨੀਅਤ ਤੇ ਸਮਾਜ ਭਲਾਈ ਦੇ ਕੰਮਾਂ ਲਈ ਵੀ ਦਿੱਤਾ ਜਾਂਦਾ ਹੈ।



ਦੱਸ ਦਈਏ ਕਿ ਸ਼ਬਾਨਾ ਆਜ਼ਮੀ ਸਣੇ ਕਈ ਬਾਲੀਵੁੱਡ ਹਸਤੀਆਂ ਵੀ ਇਸ ਐਵਾਰਡ ਨਾਲ ਸਨਮਾਨਤ ਹੋ ਚੁੱਕੀਆਂ ਹਨ।



ਕਾਬਿਲੇਗ਼ੌਰ ਹੈ ਕਿ ਕਮਲ ਚੀਮਾ ਥੀਏਟਰ ਆਰਟਿਸਟ ਰਹੀ ਹੈ। ਇਸ ਦੇ ਨਾਲ ਨਾਲ ਇੱਕ ਲੇਖਿਕਾ ਵੀ ਬਣ ਗਈ ਹੈ।



ਹਾਲ ਹੀ 'ਚ ਉਸ ਦੀ ਕਿਤਾਬ 'ਫਰਾਮ ਏ ਮਦਰ ਟੂ ਏ ਚਾਈਲਡ' ਰਿਲੀਜ਼ ਹੋਈ ਸੀ। ਜੋ ਕਿ ਬੈਸਟ ਸੈਲਰ ਬਣ ਗਈ ਹੈ।



ਇਸ ਦੇ ਨਾਲ ਨਾਲ ਕਮਲ ਚੀਮਾ ਇੰਨੀਂ ਦਿਨੀਂ ਪੰਜਾਬ ਆਈ ਹੋਈ ਹੈ। ਉਸ ਨੇ ਪੰਜਾਬੀ ਇੰਡਸਟਰੀ ਦੇ ਨਾਲ ਜੁੜਨ ਦੀ ਇੱਛਾ ਵੀ ਜਤਾਈ ਹੈ।



ਕਮਲ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਪੰਜਾਬੀ ਇੰਡਸਟਰੀ 'ਚ ਕੰਮ ਕਰਨਾ ਚਾਹੁੰਦੀ ਹੈ। ਖਾਸ ਕਰਕੇ ਮਨਕੀਰਤ ਔਲਖ ਤੇ ਐਮੀ ਵਿਰਕ ਉਸ ਦੇ ਸਭ ਤੋਂ ਮਨਪਸੰਦ ਕਲਾਕਾਰ ਹਨ।