25 ਫਰਵਰੀ 1974 ਨੂੰ ਜਨਮੀ ਦਿਵਿਆ ਕਦੇ ਵੀ ਹੀਰੋਇਨ ਨਹੀਂ ਬਣਨਾ ਚਾਹੁੰਦੀ ਸੀ। ਉਹ ਸਕੂਲ ਤੋਂ ਬਚਣ ਲਈ ਐਕਟਿੰਗ ਦੀ ਦੁਨੀਆ ਵਿੱਚ ਆਈ ਸੀ



ਜਦੋਂ ਦਿਵਯਾ ਨੇ ਫਿਲਮੀ ਦੁਨੀਆ 'ਚ ਐਂਟਰੀ ਕੀਤੀ ਤਾਂ ਉਸ ਨੇ ਧਮਾਲਾਂ ਪਾ ਦਿੱਤੀਆਂ। ਉਸ ਨੇ ਹਰ ਹੀਰੋਈਨ ਨੂੰ ਸਾਈਡਲਾਈਨ ਕਰ ਦਿੱਤਾ ਸੀ।



ਦਿਵਯਾ ਭਾਰਤੀ ਦਾ ਫਿਲਮੀ ਕਰੀਅਰ ਸਿਰਫ 3 ਸਾਲਾਂ ਦਾ ਸੀ। 3 ਸਾਲਾਂ 'ਚ ਉਸ ਨੇ 21 ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ ਵਿਚੋਂ 90 ਪਰਸੈਂਟ ਫਿਲਮਾਂ ਜ਼ਬਰਦਸਤ ਹਿੱਟ ਸੀ।



ਪਰ ਜਿੰਨੀਂ ਜਲਦੀ ਦਿਵਯਾ ਦੀ ਕਿਸਮਤ ਦਾ ਸਿਤਾਰਾ ਚਮਕਿਆ, ਉਨੀਂ ਜਲਦੀ ਡੁੱਬ ਵੀ ਗਿਆ।



ਕਿਹਾ ਜਾਂਦਾ ਹੈ ਕਿ ਜਿੰਨੀ ਤੇਜ਼ੀ ਨਾਲ ਦਿਵਿਆ ਦਾ ਕਰੀਅਰ ਉੱਪਰ ਚੜ੍ਹ ਰਿਹਾ ਸੀ, ਉਸੇ ਰਫਤਾਰ ਨਾਲ ਉਸ ਨੂੰ ਪਿਆਰ ਵੀ ਹੋ ਗਿਆ।



ਸ਼ੂਟਿੰਗ ਦੌਰਾਨ ਉਹ ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਦੇ ਸੰਪਰਕ ਵਿੱਚ ਆਈ ਅਤੇ ਦੋਵਾਂ ਨੇ 10 ਮਈ 1992 ਨੂੰ ਗੁਪਤ ਵਿਆਹ ਕਰ ਲਿਆ।



ਦੱਸਿਆ ਜਾਂਦਾ ਹੈ ਕਿ ਉਸ ਦੌਰਾਨ ਦਿਵਿਆ ਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਂ ਬਦਲ ਕੇ ਸਨਾ ਨਾਡਿਆਡਵਾਲਾ ਰੱਖ ਲਿਆ।



ਹਾਲਾਂਕਿ, ਨਵੇਂ ਰਿਸ਼ਤੇ ਨੂੰ ਦੁਨੀਆ ਤੋਂ ਲੁਕਾ ਕੇ ਰੱਖਿਆ ਗਿਆ ਸੀ ਤਾਂ ਜੋ ਕਰੀਅਰ 'ਤੇ ਕੋਈ ਅਸਰ ਨਾ ਪਵੇ।



ਦੱਸਿਆ ਜਾਂਦਾ ਹੈ ਕਿ ਸਾਲ 1993 'ਚ ਸਾਜਿਦ ਨੇ ਮੁੰਬਈ ਦੇ ਵਰਸੋਵਾ ਇਲਾਕੇ 'ਚ ਪੰਜਵੀਂ ਮੰਜ਼ਿਲ 'ਤੇ ਦਿਵਿਆ ਲਈ ਫਲੈਟ ਲਿਆ ਸੀ ਪਰ ਇਹ ਦੋਵਾਂ ਦੇ ਨਾਂ 'ਤੇ ਨਹੀਂ ਸੀ।



ਦਰਅਸਲ, ਦਿਵਿਆ ਇੱਥੇ ਕਿਰਾਏਦਾਰ ਸੀ। ਇੱਥੇ ਉਸ ਦੇ ਰਿਸ਼ਤੇਦਾਰ ਅਕਸਰ ਆਉਂਦੇ-ਜਾਂਦੇ ਰਹਿੰਦੇ ਸਨ। ਜ਼ਿੰਦਗੀ ਬਹੁਤ ਖੂਬਸੂਰਤ ਤਰੀਕੇ ਨਾਲ ਗੁਜ਼ਰ ਰਹੀ ਸੀ ਕਿ ਅਚਾਨਕ ਉਹ ਹਾਦਸਾ ਹੋ ਗਿਆ।