ਅਕਸਰ ਕਿਹਾ ਜਾਂਦਾ ਹੈ ਕਿ ਕਲਰ ਕਰਨ ਨਾਲ ਵਾਲ ਛੇਤੀ ਚਿੱਟੇ ਹੋ ਜਾਂਦੇ ਹਨ ਇਹ ਧਾਰਣਾ ਗਲਤ ਹੈ, ਵਾਲ ਜੜਾਂ ਤੋਂ ਚਿੱਟੇ ਹੁੰਦੇ ਹਨ ਵਾਲ ਚਿੱਟੇ ਹੋਣ ਦੇ ਕਈ ਕਾਰਨ ਹੁੰਦੇ ਹਨ ਇਸ ਵਿੱਚ ਪ੍ਰਦੂਸ਼ਣ, ਤਣਾਅ, ਬਿਗੜਿਆ ਹੋਇਆ ਲਾਈਫਸਟਾਈਲ ਅਤੇ ਹੋਰ ਵੀ ਕਈ ਕਾਰਨ ਮੌਜੂਦ ਹੁੰਦੇ ਹਨ ਕਲਰ ਵਾਲਾਂ ‘ਤੇ ਲੱਗਦਾ ਹੈ, ਵਾਲਾਂ ਦੀ ਜੜਾਂ ‘ਤੇ ਨਹੀਂ ਸਾਡੇ ਰੋਮ ਦੇ ਛੇਦ ਇੰਨੇ ਛੋਟੇ ਹੁੰਦੇ ਹਨ ਕਿ ਉਨ੍ਹਾਂ ਵਿੱਚ ਕੁਝ ਨਹੀਂ ਜਾਂਦਾ ਹੋ ਸਕਦਾ ਹੈ ਜ਼ਿਆਦਾ ਕੈਮੀਕਲ ਦੇ ਕਰਕੇ ਵਾਲ ਬੇਜਾਨ ਅਤੇ ਰੁੱਖੇ ਹੋ ਜਾਂਦੇ ਹਨ ਪਰ ਇਸ ਦਾ ਚਿੱਟੇ ਵਾਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਕਿਹਾ ਜਾਂਦਾ ਹੈ ਅਮੋਨੀਆ ਫ੍ਰੀ ਕਲਰ ਚੰਗੇ ਹੁੰਦੇ ਹਨ ਵਾਲਾਂ ਵਿੱਚ ਤਿੰਨ ਲੇਅਰ ਹੁੰਦੀਆਂ ਹਨ ਅਤੇ ਅਮੋਨੀਆ ਦੂਜੀ ਲੇਅਰ ‘ਤੇ ਰੰਗ ਚੜ੍ਹਾਉਣ ਵਿੱਚ ਮਦਦਗਾਰ ਹੁੰਦਾ ਹੈ