Paytm Pin Contact Feature: ਜਦੋਂ ਤੋਂ ਭਾਰਤ ਵਿੱਚ UPI ਭੁਗਤਾਨ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ UPI ਅਧਾਰਤ ਐਪਸ ਦੀ ਵਰਤੋਂ ਬਹੁਤ ਜ਼ਿਆਦਾ ਵਧ ਗਈ ਹੈ।



ਦੇਸ਼ ਵਿੱਚ ਮੁੱਖ ਤੌਰ 'ਤੇ ਤਿੰਨ UPI ਐਪਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ Paytm, Phone-Pe ਤੇ Google Pay ਸ਼ਾਮਲ ਹਨ।



ਇਸ ਦੌਰਾਨ, Paytm ਨੇ ਐਪ 'ਤੇ ਉਪਭੋਗਤਾਵਾਂ ਨੂੰ ਇੱਕ ਨਵਾਂ ਫੀਚਰ ਦਿੱਤਾ ਹੈ। One97 Communications Limited ਦੀ ਮਲਕੀਅਤ ਵਾਲੇ Paytm ਨੇ ਐਪ 'ਤੇ 'ਪਿਨ ਰਿਸੈਂਟ ਪੇਮੈਂਟਸ' ਦਾ ਫੀਚਰ ਦਿੱਤਾ ਹੈ।



ਇਸ ਦੀ ਮਦਦ ਨਾਲ ਯੂਜ਼ਰਸ ਵਾਰ-ਵਾਰ ਹੋਣ ਵਾਲੀ ਪੇਮੈਂਟਸ ਨੂੰ ਪਿੰਨ ਕਰ ਸਕਣਗੇ। ਇਸ ਦਾ ਫਾਇਦਾ ਇਹ ਹੋਵੇਗਾ ਕਿ ਪਿੰਨਡ ਪ੍ਰੋਫਾਈਲ ਟਾਪ 'ਤੇ ਰਹੇਗੀ ਤੇ ਤੁਰੰਤ ਭੁਗਤਾਨ ਕੀਤਾ ਜਾ ਸਕੇਗਾ।



ਨਵੇਂ ਫੀਚਰ ਤਹਿਤ, ਤੁਸੀਂ ਸਿਖਰ 'ਤੇ ਸਿਰਫ 5 ਸੰਪਰਕਾਂ ਨੂੰ ਪਿੰਨ ਕਰ ਸਕੋਗੇ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ Paytm ਮੋਬਾਈਲ ਭੁਗਤਾਨਾਂ ਵਿੱਚ ਸਭ ਤੋਂ ਉੱਪਰ ਹੈ।



ਇਸ ਲਈ ਅਸੀਂ ਸਮੇਂ-ਸਮੇਂ 'ਤੇ ਐਪ ਵਿੱਚ ਉਪਭੋਗਤਾ ਅਨੁਭਵ ਨੂੰ ਬਿਹਤਰ ਬਣਾਉਣ ਲਈ ਨਵੇਂ ਫੀਚਰ ਲਿਆਉਂਦੇ ਰਹਿੰਦੇ ਹਾਂ।



ਬੁਲਾਰੇ ਨੇ ਕਿਹਾ ਕਿ ਸਾਡੇ 'ਪਿਨ ਸੰਪਰਕ' ਫੀਚਰ ਦਾ ਉਦੇਸ਼ ਉਪਭੋਗਤਾਵਾਂ ਨੂੰ ਤੇਜ਼ੀ ਨਾਲ UPI ਭੁਗਤਾਨ ਕਰਨ ਦੇ ਯੋਗ ਬਣਾਉਣਾ ਹੈ। ਇਸ ਸੇਵਾ ਨਾਲ ਲੋਕਾਂ ਦਾ ਸਮਾਂ ਤੇ ਮਿਹਨਤ ਬਚੇਗੀ ਤੇ ਉਹ ਤੇਜ਼ੀ ਨਾਲ UPI ਭੁਗਤਾਨ ਕਰ ਸਕਣਗੇ।



Paytm ਦੇ ਪਿਨ ਫੀਚਰ ਦੀ ਵਰਤੋਂ ਕਰਨ ਲਈ, ਪਹਿਲਾਂ ਐਪ 'ਤੇ ਜਾਓ ਤੇ ਭੁਗਤਾਨ ਕਰਨ ਦੇ ਵਿਕਲਪ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ Recent ਨਾਮ ਦਾ ਇੱਕ ਵਿਕਲਪ ਦਿਖਾਈ ਦੇਵੇਗਾ।



ਇੱਥੇ ਦਿਖਾਈ ਦੇ ਰਹੇ ਕਿਸੇ ਵੀ ਸੰਪਰਕ 'ਤੇ ਦੇਰ ਤੱਕ ਦਬਾਓ, ਤੁਹਾਨੂੰ ਪਿੰਨ ਦਾ ਵਿਕਲਪ ਮਿਲੇਗਾ। ਇਸ 'ਤੇ ਕਲਿੱਕ ਕਰੋ। ਇਸ ਤਰ੍ਹਾਂ ਤੁਸੀਂ ਟਾਪ 'ਤੇ 5 ਸੰਪਰਕਾਂ ਨੂੰ ਪਿੰਨ ਕਰ ਸਕੋਗੇ।



ਜੇਕਰ ਤੁਸੀਂ ਕਿਸੇ ਸੰਪਰਕ ਨੂੰ ਅਨ-ਪਿੰਨ ਕਰਨਾ ਚਾਹੁੰਦੇ ਹੋ, ਤਾਂ ਇਸ ਲਈ ਉਸ ਸੰਪਰਕ ਨੂੰ ਵੀ ਲੰਬੇ ਸਮੇਂ ਤੱਕ ਦਬਾਓ, ਜਿਵੇਂ ਹੀ ਤੁਸੀਂ ਅਜਿਹਾ ਕਰਦੇ ਹੋ, ਤੁਹਾਨੂੰ ਅਨਪਿਨ ਦਾ ਵਿਕਲਪ ਦਿਖਾਇਆ ਜਾਵੇਗਾ। ਇਸ 'ਤੇ ਕਲਿੱਕ ਕਰੋ।