ਅੱਜ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਸਾਡੇ ਘਰ 'ਚ ਖਾਣ-ਪੀਣ ਦੀਆਂ ਅਜਿਹੀਆਂ ਕਈ ਚੀਜ਼ਾਂ ਹਨ, ਜਿਨ੍ਹਾਂ 'ਚ ਅਲਕੋਹਲ ਹੁੰਦਾ ਹੈ। ਜੀ ਹਾਂ ਇਹ ਚੀਜ਼ਾਂ ਸਾਡੇ ਰਸੋਈ ਘਰ ‘ਚ ਮੌਜੂਦ ਹੁੰਦੀਆਂ ਹਨ। ਬੱਸ ਇਹ ਹੈ ਕਿ ਇਸ ਦੀ ਮਾਤਰਾ ਘੱਟ ਹੈ, ਇਸ ਲਈ ਲੋਕਾਂ ਨੂੰ ਪਤਾ ਨਹੀਂ ਲੱਗਦਾ ਹੈ ਕਿ ਇਨ੍ਹਾਂ ਚੀਜ਼ਾਂ ਵਿੱਚ ਅਲਕੋਹਲ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ। ਬਰੈੱਡ ਹਰ ਘਰ ਵਿੱਚ ਆਮ ਦੇਖਣ ਨੂੰ ਮਿਲ ਜਾਂਦਾ ਹੈ। ਹਰ ਕਿਸਮ ਦੀ ਬਰੈੱਡ ਜਿਸ ਵਿੱਚ ਖਮੀਰ ਹੁੰਦਾ ਹੈ, ਨਾਲ ਹੀ ਅਲਕੋਹਲ ਹੁੰਦਾ ਹੈ। ਤੁਹਾਨੂੰ ਬਰੈੱਡ ਦੇ ਅੰਦਰ 1.18 ਤੋਂ 1.28 ਫੀਸਦੀ ਤੱਕ ਅਲਕੋਹਲ ਮਿਲੇਗਾ। ਦਹੀਂ ਵਿੱਚ ਅਲਕੋਹਲ ਹੁੰਦਾ ਹੈ। ਦੁੱਧ ਦੇ ਲੈਕਟੋਜ਼ ਖਾਣ ਵਾਲੇ ਸੂਖਮ ਜੀਵ ਇਸ ਵਿੱਚ ਅਲਕੋਹਲ ਪੈਦਾ ਕਰਦੇ ਹਨ। ਇਸ ਵਿੱਚ ਬਿਫਿਡੋਬੈਕਟੀਰੀਅਮ ਅਤੇ ਲੈਕਟੋਬੈਕੀਲਸ ਵਰਗੇ ਬੈਕਟੀਰੀਆ ਸ਼ਾਮਲ ਹਨ। ਦਹੀਂ ਵਿੱਚ 0.05-2% ABV ਹੁੰਦਾ ਹੈ। ਕੇਲੇ ਵਿੱਚ ਅਲਕੋਹਲ ਮੌਜੂਦ ਹੁੰਦਾ ਹੈ। ਹਾਂ, ਤੁਸੀਂ ਸਹੀ ਪੜ੍ਹਿਆ। ਪੱਕੇ ਕੇਲੇ ਵਿੱਚ 0.2 ਪ੍ਰਤੀਸ਼ਤ ABV ਹੁੰਦਾ ਹੈ। ਪਰ ਜੋ ਕੇਲੇ ਬਹੁਤ ਪੱਕੇ ਹੁੰਦੇ ਹਨ, ਉਨ੍ਹਾਂ ਵਿੱਚ ਇਹ ਮਾਤਰਾ 0.4 ਫੀਸਦੀ ਤੱਕ ਚਲੀ ਜਾਂਦੀ ਹੈ। ਕੁਝ ਖਾਸ ਸਾਫਟ ਡਰਿੰਕਸ ਵਿਚ ਅਲਕੋਹਲ ਹੁੰਦਾ ਹੈ। ਅਜਿਹਾ ਇਸ 'ਚ ਖੰਡ ਦੀ ਜ਼ਿਆਦਾ ਮਾਤਰਾ ਕਾਰਨ ਹੁੰਦਾ ਹੈ। ਜਦੋਂ ਇਨ੍ਹਾਂ ਪੀਣ ਵਾਲੇ ਪਦਾਰਥਾਂ ਵਿੱਚ ਕੁਦਰਤੀ ਸੁਆਦ ਬਣਾਉਣ ਵਾਲੀ ਸਮੱਗਰੀ ਸ਼ਾਮਲ ਕੀਤੀ ਜਾਂਦੀ ਹੈ, ਤਾਂ ਅਲਕੋਹਲ ਦੀ ਮਾਤਰਾ ਹੋਰ ਵੀ ਵੱਧ ਜਾਂਦੀ ਹੈ। ਬਹੁਤ ਸਾਰੇ ਸਾਫਟ ਡਰਿੰਕਸ ਵਿੱਚ 0.5% ABV ਹੁੰਦਾ ਹੈ।