ਬਹੁਤ ਸਾਰੇ ਲੋਕ ਵਿੱਤੀ ਲੈਣ-ਦੇਣ ਵਿੱਚ ਚੈੱਕਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਤੁਸੀਂ ਚੈੱਕ 'ਤੇ ਲਿਖੇ ਦਸਤਖਤ, ਰਕਮ, ਪ੍ਰਾਪਤਕਰਤਾ ਦਾ ਨਾਮ, ਬੈਂਕ ਵੇਰਵੇ ਆਦਿ ਦੇਖੇ ਹੋਣਗੇ। ਤੁਸੀਂ ਚੈੱਕ ਦੇ ਕੋਨੇ 'ਤੇ ਖਿੱਚੀਆਂ ਦੋ ਲਾਈਨਾਂ ਵੀ ਦੇਖੀਆਂ ਹੋਣਗੀਆਂ। ਕੀ ਤੁਸੀਂ ਜਾਣਦੇ ਹੋ ਕਿ ਇਹ ਲਾਈਨਾਂ ਕਿਉਂ ਖਿੱਚੀਆਂ ਜਾਂਦੀਆਂ ਨੇ? ਲੈਣ-ਦੇਣ ਕਰਨ ਦਾ ਇੱਕ ਤਰੀਕਾ ਚੈੱਕ ਰਾਹੀਂ ਵੀ ਹੁੰਦਾ ਹੈ। ਜਿਸ ਕਰਕੇ ਬੈਂਕ ਦੁਆਰਾ ਗਾਹਕ ਨੂੰ ਇੱਕ ਚੈੱਕ ਬੁੱਕ ਦਿੱਤੀ ਜਾਂਦੀ ਹੈ। ਆਮ ਲੋਕਾਂ ਤੋਂ ਲੈ ਕੇ ਕਾਰੋਬਾਰੀ ਅਕਸਰ ਹੀ ਚੈੱਕ ਦੀ ਵਰਤੋ ਕਰਦੇ ਨੇ। ਦਰਅਸਲ, ਚੈੱਕ ਦੇ ਕੋਨੇ 'ਤੇ ਇਹ ਲਾਈਨਾਂ ਖਿੱਚਣ 'ਤੇ, ਚੈੱਕ ਵਿੱਚ ਕੁਝ ਬਦਲਾਅ ਹੁੰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ। ਚੈੱਕ 'ਤੇ ਇਹ ਲਾਈਨਾਂ ਖਿੱਚ ਕੇ, ਚੈੱਕ 'ਤੇ ਇੱਕ ਸ਼ਰਤ ਲਗਾਈ ਜਾਂਦੀ ਹੈ। ਇਹ ਲਾਈਨਾਂ ਉਸ ਵਿਅਕਤੀ ਲਈ ਖਿੱਚੀਆਂ ਗਈਆਂ ਹਨ ਜਿਸ ਦੇ ਨਾਮ 'ਤੇ ਚੈੱਕ ਜਾਰੀ ਕੀਤਾ ਗਿਆ ਹੈ, ਭਾਵ ਜਿਸ ਨੂੰ ਤੁਸੀਂ ਭੁਗਤਾਨ ਕਰਨਾ ਹੈ। ਇਸ ਲਾਈਨ ਨੂੰ ਭੁਗਤਾਨ ਕੀਤੇ ਜਾਣ ਵਾਲੇ ਖਾਤੇ ਨੂੰ ਦਰਸਾਉਣ ਲਈ ਮੰਨਿਆ ਜਾਂਦਾ ਹੈ। ਜਿਸਦਾ ਮਤਲਬ ਹੈ ਕਿ ਪੈਸੇ ਸਿਰਫ ਉਸ ਵਿਅਕਤੀ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾਣੇ ਚਾਹੀਦੇ ਹਨ ਜਿਸ ਦੇ ਨਾਮ 'ਤੇ ਚੈੱਕ ਕੱਟਿਆ ਗਿਆ ਹੈ। ਚੈੱਕ ਪ੍ਰਾਪਤ ਕਰਨ ਵਾਲਾ ਵਿਅਕਤੀ ਜਦੋਂ ਇਸ ਨੂੰ ਬੈਂਕ ਵਿੱਚ ਜਮ੍ਹਾਂ ਕਰਵਾਉਂਦਾ ਹੈ, ਤਾਂ ਉਹ ਇਹ ਰਕਮ ਨਕਦ ਪ੍ਰਾਪਤ ਕਰਨ ਦੀ ਬਜਾਏ ਸਿੱਧੇ ਖਾਤੇ ਵਿੱਚ ਪ੍ਰਾਪਤ ਕਰਦਾ ਹੈ।