ਦੁੱਧ ਤੋਂ ਪਨੀਰ ਬਣਾਉਣ ਦੀ ਪ੍ਰਕਿਰਿਆ ਦੌਰਾਨ ਬਹੁਤ ਸਾਰਾ ਪਾਣੀ ਨਿਕਲਦਾ ਹੈ। ਅਕਸਰ ਲੋਕ ਇਸ ਪਾਣੀ ਨੂੰ ਸੁੱਟ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਨੀਰ ਵਿੱਚੋਂ ਨਿਕਲਿਆ ਇਹ ਪਾਣੀ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਸਗੋਂ ਤੁਸੀਂ ਇਸ ਦੀ ਵਰਤੋਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਪਨੀਰ ਵਿੱਚੋਂ ਨਿਕਲੇ ਪਾਣੀ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਦਰਅਸਲ ਅਕਸਰ ਲੋਕ ਉਬਾਲੇ ਦੁੱਧ ਵਿੱਚ ਨਿੰਬੂ ਦਾ ਰਸ ਮਿਲਾ ਕੇ ਪਨੀਰ ਬਣਾਉਂਦੇ ਹਨ। ਇਸ ਤੋਂ ਬਾਅਦ ਬਾਕੀ ਬਚਿਆ ਪਾਣੀ ਸੁੱਟ ਦਿੱਤਾ ਜਾਂਦਾ ਹੈ ਕਿਉਂਕਿ ਉਹ ਨਹੀਂ ਜਾਣਦੇ ਕਿ ਇਹ ਪਾਣੀ ਬਹੁਤ ਹੀ ਸਿਹਤਮੰਦ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਖਣਿਜ ਤੇ ਵਿਟਾਮਿਨ ਹੁੰਦੇ ਹਨ। ਇਸ ਲਈ ਇਸ ਨੂੰ ਸੁੱਟਣ ਦੀ ਬਜਾਏ ਇਸ ਨੂੰ ਕਈ ਤਰੀਕਿਆਂ ਨਾਲ ਵਰਤਿਆ ਜਾ ਸਕਦਾ ਹੈ। ਜਦੋਂ ਦੁੱਧ ਤੋਂ ਪਨੀਰ ਬਣਾਉਣ ਦੀ ਲੋੜ ਹੋਵੇ ਤਾਂ ਇਸ ਵਿੱਚ ਨਿੰਬੂ ਪਾ ਕੇ ਪਕਾਓ। ਇਸ ਨੂੰ ਛਾਣਨੀ 'ਚ ਪਾ ਕੇ ਪਾਣੀ ਨੂੰ ਫਿਲਟਰ ਕਰ ਲਓ ਤੇ ਪਨੀਰ ਨੂੰ ਇੱਕ ਪਾਸੇ ਰੱਖ ਦਿਓ। ਇਸ ਪਾਣੀ ਨੂੰ ਕੜ੍ਹੀ, ਸਬਜ਼ੀਆਂ, ਦਾਲਾਂ, ਸੂਪ, ਆਟੇ ਨੂੰ ਗੁੰਨਣ ਲਈ ਵਰਤ ਸਕਦੇ ਹੋ। ਇਸ ਨੂੰ ਆਪਣੇ ਵਾਲਾਂ 'ਤੇ ਵੀ ਲਾ ਸਕਦੇ ਹੋ। ਫੇਸ ਮਾਸਕ ਵਿੱਚ ਵੀ ਵਰਤਿਆ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਵੀ ਸਬਜ਼ੀ, ਸੂਪ ਜਾਂ ਆਟੇ ਨੂੰ ਗੁੰਨ੍ਹਣ ਲਈ ਪਨੀਰ ਦੇ ਪਾਣੀ ਦੀ ਵਰਤੋਂ ਕਰਦੇ ਹੋ, ਤਾਂ ਇਹ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰੇਗਾ। ਇਸ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਪ੍ਰੋਟੀਨ ਮਾਸਪੇਸ਼ੀਆਂ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਮਾਸਪੇਸ਼ੀਆਂ ਮਜ਼ਬੂਤਹੁੰਦੀਆਂ ਹਨ। ਇਹ ਦਿਲ ਨੂੰ ਸਿਹਤਮੰਦ ਰੱਖਣ ਲਈ ਵੀ ਫਾਇਦੇਮੰਦ ਹੈ। ਇਸ ਦੀ ਵਰਤੋਂ ਨਾਲ ਸਰੀਰ 'ਚ ਕੋਲੈਸਟ੍ਰਾਲ ਦਾ ਪੱਧਰ ਉੱਚਾ ਨਹੀਂ ਹੁੰਦਾ। ਦਿਲ ਦੀ ਬੀਮਾਰੀ ਦਾ ਖਤਰਾ ਘੱਟ ਜਾਂਦਾ ਹੈ। ਪਨੀਰ ਦਾ ਪਾਣੀ ਭਾਰ ਘੱਟ ਕਰਨ 'ਚ ਫਾਇਦੇਮੰਦ ਹੁੰਦਾ ਹੈ। ਇਹ ਮੈਟਾਬੋਲਿਕ ਰੇਟ ਨੂੰ ਸੁਧਾਰਦਾ ਹੈ। ਇਹ ਚਰਬੀ ਨੂੰ ਸਾੜਦਾ ਹੈ। ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ, ਤਾਂ ਇਸ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਸ਼ਾਮਲ ਕਰੋ।