ਸਾਡਾ ਸਰੀਰ ਚੰਗੇ ਖਾਣ-ਪੀਣ ਨਾਲ ਹੀ ਤੰਦਰੁਸਤ ਰਹਿੰਦਾ ਹੈ ਤੇ ਗਲਤ ਖਾਣ-ਪੀਣ ਨਾਲ ਸਿਹਤ ਵਿਗੜ ਜਾਂਦੀ ਹੈ। ਸਿਹਤਮੰਦ ਰਹਿਣ ਲਈ ਸਹੀ ਖੁਰਾਕ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।



ਕੁਝ ਲੋਕ ਕਿਸੇ ਵੀ ਸਮੇਂ ਕੁਝ ਵੀ ਖਾਣ ਤੋਂ ਗੁਰੇਜ਼ ਨਹੀਂ ਕਰਦੇ ਪਰ ਅਜਿਹਾ ਕਰਨਾ ਸਿਹਤ ਦੇ ਲਿਹਾਜ਼ ਨਾਲ ਠੀਕ ਨਹੀਂ।



ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸਵੇਰੇ ਖਾਲੀ ਪੇਟ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ।



ਖਾਲੀ ਪੇਟ ਕੌਫੀ ਦਾ ਸੇਵਨ ਸਭ ਤੋਂ ਖਤਰਨਾਕ ਹੁੰਦਾ ਹੈ। ਇਸ ਵਿੱਚ ਕੈਫੀਨ ਹੁੰਦੀ ਹੈ ਜੋ ਖਾਲੀ ਪੇਟ ਲੈਣ ਨਾਲ ਤੁਹਾਨੂੰ ਬੇਚੈਨ ਕਰ ਸਕਦੀ ਹੈ।



ਜੇਕਰ ਖਾਣ ਲਈ ਕੁਝ ਵੀ ਨਹੀਂ ਤਾਂ ਇੱਕ ਗਿਲਾਸ ਪਾਣੀ ਪੀਣ ਮਗਰੋਂ ਹੀ ਕੌਫੀ ਲਵੋ।



ਖਾਲੀ ਪੇਟ ਕਦੇ ਵੀ ਕੋਈ ਮਸਾਲੇਦਾਰ ਭੋਜਨ ਨਾ ਖਾਓ। ਇਸ ਵਿੱਚ ਕੁਦਰਤੀ ਐਸਿਡ ਹੁੰਦਾ ਹੈ ਜੋ ਪੇਟ ਦੀ ਪਾਚਨ ਕਿਰਿਆ ਨੂੰ ਵਿਗਾੜਦਾ ਹੈ। ਕਈ ਵਾਰ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ।



ਸ਼ਰਾਬ ਭਾਵੇਂ ਸਿਹਤ ਲਈ ਹਾਨੀਕਾਰਕ ਹੈ, ਪਰ ਖਾਲੀ ਪੇਟ ਇਹ ਹੋਰ ਵੀ ਨੁਕਸਾਨ ਪਹੁੰਚਾਉਂਦੀ ਹੈ। ਇਸ ਦਾ ਸੇਵਨ ਕਰਨ ਨਾਲ ਪੇਟ 'ਚ ਜਲਨ ਹੋਣ ਲੱਗਦੀ ਹੈ, ਜਿਸ ਕਾਰਨ ਖਾਣਾ ਠੀਕ ਤਰ੍ਹਾਂ ਪਚ ਨਹੀਂ ਪਾਉਂਦਾ।



ਖਾਲੀ ਪੇਟ ਕੇਲਾ ਖਾਣ ਨਾਲ ਸਰੀਰ ਵਿੱਚ ਮੈਗਨੀਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ। ਇਸ ਕਾਰਨ ਸਰੀਰ ਵਿੱਚ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਮਾਤਰਾ ਵਿੱਚ ਅਸੰਤੁਲਨ ਹੋ ਜਾਂਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਕੇਲਾ ਨਾ ਖਾਓ।



ਇਸ 'ਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੇਕਰ ਇਸ ਨੂੰ ਖਾਲੀ ਪੇਟ ਖਾਧਾ ਜਾਵੇ ਤਾਂ ਪੇਟ 'ਚ ਘੁਲਣਸ਼ੀਲ ਜੈਲ ਬਣ ਜਾਂਦੀ ਹੈ, ਜਿਸ ਕਾਰਨ ਪੇਟ 'ਚ ਪੱਥਰੀ ਬਣ ਜਾਂਦੀ ਹੈ ਕਿਉਂਕਿ ਟਮਾਟਰ ਵਿਟਾਮਿਨ ਏ, ਸੀ, ਕੇ, ਫੋਲੇਟ ਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ।



ਅਕਸਰ ਤੁਸੀਂ ਖਾਲੀ ਪੇਟ ਦਵਾਈ ਨਾ ਲੈਣ ਬਾਰੇ ਡਾਕਟਰ ਦੀ ਸਲਾਹ ਸੁਣੀ ਹੋਵੇਗੀ ਕਿਉਂਕਿ ਇਸ ਨਾਲ ਪੇਟ ਵਿੱਚ ਐਸਿਡ ਦੀ ਸ਼ਿਕਾਇਤ ਵੀ ਹੋ ਸਕਦੀ ਹੈ, ਜਿਸ ਨਾਲ ਸਰੀਰ ਵਿੱਚ ਅਸੰਤੁਲਨ ਪੈਦਾ ਹੋ ਜਾਂਦਾ ਹੈ।