ਪਿੱਠ ਦਰਦ ਕਿਸੇ ਵੀ ਵਿਅਕਤੀ ਲਈ ਸਮੱਸਿਆ ਬਣ ਸਕਦਾ ਹੈ।



ਜੇਕਰ ਤੁਹਾਨੂੰ ਵੀ ਲਗਾਤਾਰ ਤੁਹਾਡੀ ਪਿੱਠ ਵਿੱਚ ਹਲਕਾ ਜਿਹਾ ਦਰਦ ਰਹਿੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਬਜਾਏ ਸਮੇਂ ਸਿਰ ਇਸ ਦਾ ਇਲਾਜ ਕਰਵਾਓ।



ਜ਼ਿਆਦਾਤਰ ਲੋਕ ਬੈਠਣ ਵਾਲੀ ਜੌਬਸ ਕਰ ਰਹੇ ਨੇ, ਜਿਸ ਕਰਕੇ ਉਨ੍ਹਾਂ ਦੇ ਸਰੀਰ ਉੱਤੇ ਕਈ ਮਾੜੇ ਪ੍ਰਭਾਵ ਪੈ ਰਹੇ ਹਨ।



ਪਿੱਠ ਦਰਦ ਦੇ ਕਈ ਕਾਰਨ ਹੋ ਸਕਦੇ ਹਨ। ਉਦਾਹਰਣ ਵਜੋਂ, ਗਲਤ ਢੰਗ ਨਾਲ ਬੈਠਣ ਨਾਲ ਅਕਸਰ ਪਿੱਠ ਦਰਦ ਹੁੰਦਾ ਹੈ।



ਬੈਠਣ ਅਤੇ ਖੜ੍ਹੇ ਹੋਣ ਦਾ ਗਲਤ ਤਰੀਕਾ ਵੀ ਕਮਰ ਦਰਦ ਦਾ ਕਾਰਨ ਹੋ ਸਕਦਾ ਹੈ। ਮਾਸਪੇਸ਼ੀਆਂ ਦਾ ਖਿਚਾਅ ਵੀ ਪਿੱਠ ਦਰਦ ਦਾ ਕਾਰਨ ਹੋ ਸਕਦਾ ਹੈ, ਇਹ ਗੰਭੀਰ ਰੂਪ ਲੈ ਸਕਦਾ ਹੈ।



ਇਸ ਵਿੱਚ ਰੀੜ੍ਹ ਦੀ ਹੱਡੀ ਦੇ ਵਿਚਕਾਰਲਾ ਗੈਪ ਘੱਟਣ ਲੱਗਦਾ ਹੈ। ਡਿਸਕ ਦੇ ਅੰਦਰ ਦਾ ਨਰਮ ਤਰਲ ਘਟਣਾ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਇਹ ਟੁੱਟ ਸਕਦਾ ਹੈ।



ਨਸਾਂ ਅਤੇ ਰੀੜ੍ਹ ਦੀ ਹੱਡੀ ਨਾਲ ਸਬੰਧਤ ਰੋਗ ਹੋ ਸਕਦਾ ਹੈ। ਬਹੁਤ ਸਾਰੇ ਲੋਕ ਅਕਸਰ ਗਠੀਆ, ਓਸਟੀਓਪੋਰੋਸਿਸ ਅਤੇ ਸਪੋਂਡੀਲੋਆਰਥਾਈਟਿਸ ਕਾਰਨ ਪਿੱਠ ਦਰਦ ਤੋਂ ਪੀੜਤ ਹੁੰਦੇ ਹਨ।



ਜੇਕਰ ਤੁਸੀਂ ਵੀ ਅਜਿਹਾ ਕੋਈ ਦਰਦ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।



ਜੇਕਰ ਤੁਸੀਂ ਪਿੱਠ ਦੇ ਦਰਦ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਕੁਝ ਖਾਸ ਸੁਧਾਰ ਕਰਨੇ ਪੈਣਗੇ।



ਸਭ ਤੋਂ ਪਹਿਲਾਂ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਨੂੰ ਠੀਕ ਕਰੋ। ਐਕਟਿਵ ਰਹੋ, ਤੁਸੀਂ ਜਿੰਨੇ ਜ਼ਿਆਦਾ ਸਰਗਰਮ ਹੋਵੋਗੇ, ਤੁਹਾਡਾ ਖੂਨ ਸੰਚਾਰ ਠੀਕ ਤਰ੍ਹਾਂ ਕੰਮ ਕਰੇਗਾ।