ਸਰਦੀਆਂ ਵਿੱਚ ਸਾਡੀ ਚਮੜੀ ਬਹੁਤ ਖੁਸ਼ਕ ਅਤੇ ਖੁਰਦਰੀ ਹੋ ਜਾਂਦੀ ਹੈ । ਠੰਡ ਦੇ ਮੌਸਮ ਦੀ ਹਵਾ ਖੁਸ਼ਕ ਹੁੰਦੀ ਹੈ ਜੋ ਕਿ ਤੁਹਾਡੀ ਚਮੜੀ ਨੂੰ ਖੁਸ਼ਕ ਅਤੇ ਬੇਜਾਨ ਬਣਾ ਦਿੰਦੀ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਗਰਮ ਕਮਰੇ ਤੋਂ ਬਾਹਰ ਨਿਕਲ ਕੇ ਠੰਡੀ ਹਵਾ ਵਿਚ ਜਾਂਦੇ ਹਾਂ ਤਾਂ ਇਸ ਦਾ ਸਾਡੀ ਚਮੜੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ । ਇਸ ਤੋਂ ਇਲਾਵਾ ਜਦੋਂ ਸਰਦ ਰੁੱਤ ਸ਼ੁਰੂ ਹੁੰਦੀ ਹੈ ਤਾਂ ਠੰਡ ਕਰਕੇ ਅਸੀਂ ਅਕਸਰ ਪਾਣੀ ਘੱਟ ਪੀਣਾ ਸ਼ੁਰੂ ਕਰ ਦਿੰਦੇ ਹਾਂ । ਜੋ ਕਿ ਸਿਹਤ ਦੇ ਨਾਲ ਚਮੜੀ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੈ। ਸਰਦੀਆਂ ਵਿੱਚ ਆਪਣੀ ਚਮੜੀ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਸਰਦੀਆਂ ਵਿੱਚ ਸਾਨੂੰ ਪਾਣੀ ਦੀ ਭਰਪੂਰ ਮਾਤਰਾ ਵਿੱਚ ਪੀਣਾ ਚਾਹੀਦਾ ਹੈ। ਪਾਣੀ ਪੀਣ ਨਾਲ ਸਾਡੀ ਚਮੜੀ ਨਮੀ ਬਣੀ ਰਹਿੰਦੀ ਹੈ ਅਤੇ ਇਹ ਸਿਹਤਮੰਦ, ਸੁੰਦਰ ਅਤੇ ਚਮਕਦਾਰ ਬਣੀ ਰਹਿੰਦੀ ਹੈ। ਮਾਹਿਰਾਂ ਅਨੁਸਾਰ ਰੋਜ਼ਾਨਾ ਘੱਟ ਤੋਂ ਘੱਟ 8-10 ਗਲਾਸ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਵਿੱਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਚਮੜੀ ਨੂੰ ਹਾਈਡਰੇਟ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਅਮਰੂਦ, ਸੇਬ, ਮੌਸਮੀ ਫਲ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਸਭ ਚਮੜੀ ਨੂੰ ਹਾਈਡਰੇਟ ਰੱਖਦੇ ਹਨ। ਸਰਦੀਆਂ ਵਿੱਚ ਅਸੀਂ ਪਾਣੀ ਘੱਟ ਪੀਂਦੇ ਹਾਂ। ਸਰੀਰ ਵਿੱਚ ਪਾਣੀ ਦੀ ਕਮੀ ਕਾਰਨ ਬੁੱਲ੍ਹ ਸੁੱਕੇ ਅਤੇ ਫਟੇ ਹੋ ਜਾਂਦੇ ਹਨ ਜਿਸ ਕਾਰਨ ਉਹ ਆਸਾਨੀ ਨਾਲ ਫਟ ਜਾਂਦੇ ਹਨ। ਪਾਣੀ ਦੀ ਕਮੀ ਕਾਰਨ ਚਮੜੀ ਖੁਸ਼ਕ ਹੋ ਜਾਂਦੀ ਹੈ। ਜਿਸ ਨਾਲ ਝੁਰੜੀਆਂ, ਦਰਾਰ ਅਤੇ ਛਾਲੇ ਹੋ ਸਕਦੇ ਹਨ। ਸਰੀਰ ਵਿੱਚ ਡੀਹਾਈਡਰੇਸ਼ਨ ਕਾਰਨ ਸਿਰ ਦਰਦ ਅਤੇ ਤਣਾਅ ਹੋ ਸਕਦਾ ਹੈ। ਕਬਜ਼, ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।