ਬਲੈਕ ਕੌਫੀ ਜਾਂ ਕੌਫੀ ਨੂੰ ਖਾਲੀ ਪੇਟ ਨਹੀਂ ਪੀਣਾ ਚਾਹੀਦਾ ਕਿਉਂਕਿ ਤੁਹਾਡੀ ਇਹ ਛੋਟੀ ਜਿਹੀ ਗਲਤੀ ਤੁਹਾਨੂੰ ਮੁਫਤ ਵਿੱਚ ਹੀ ਕਈ ਸਰੀਰਕ ਸਮੱਸਿਆਵਾਂ ਦੇ ਸਕਦੀ ਹੈ।



ਕਈ ਲੋਕ ਭਾਰ ਨੂੰ ਕੰਟਰੋਲ ਕਰਨ ਲਈ ਖਾਲੀ ਪੇਟ ਬਲੈਕ ਕੌਫੀ ਪੀਂਦੇ ਹਨ, ਪਰ ਖਾਲੀ ਪੇਟ ਇਸ ਦਾ ਸੇਵਨ ਨੁਕਸਾਨਦਾਇਕ ਹੁੰਦਾ ਹੈ।



ਇਸ ਕਾਰਨ ਤੁਹਾਨੂੰ ਐਸੀਡਿਟੀ, ਗੈਸ ਦੀ ਸਮੱਸਿਆ ਹੋ ਸਕਦੀ ਹੈ।



ਕਈ ਮਹੀਨਿਆਂ ਤੱਕ ਖਾਲੀ ਪੇਟ ਬਲੈਕ ਕੌਫੀ ਪੀਣ ਨਾਲ ਵਿਟਾਮਿਨ ਬੀ12 ਦੀ ਕਮੀ ਹੋ ਸਕਦੀ ਹੈ।



ਜੋ ਇਸ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਇਸ ਨਾਲ ਕੈਲਸ਼ੀਅਮ ਦੀ ਕਮੀ ਵੀ ਹੋ ਸਕਦੀ ਹੈ।



ਜੇਕਰ ਤੁਸੀਂ 2-3 ਕੱਪ ਤੋਂ ਜ਼ਿਆਦਾ ਕੌਫੀ ਪੀਂਦੇ ਹੋ ਤਾਂ ਆਉਣ ਵਾਲੇ ਸਮੇਂ 'ਚ ਇਹ ਤੁਹਾਡੇ ਲਈ ਸਮੱਸਿਆ ਪੈਦਾ ਕਰ ਸਕਦੀ ਹੈ।



ਬਲੈਕ ਕੌਫੀ ਪੀਣ ਦਾ ਸਭ ਤੋਂ ਵਧੀਆ ਸਮਾਂ ਨਾਸ਼ਤੇ ਜਾਂ ਰਾਤ ਦੇ ਖਾਣੇ ਤੋਂ 30 ਮਿੰਟ ਜਾਂ 1 ਘੰਟਾ ਬਾਅਦ ਹੁੰਦਾ ਹੈ।