70 ਦੇ ਦਹਾਕਿਆਂ `ਚ ਧਰਮਿੰਦਰ ਤੇ ਫ਼ਿਲਮ ਡਾਇਰੈਕਟਰ ਰਿਸ਼ੀਕੇਸ਼ ਮੁਖਰਜੀ ਵਿਚਾਲੇ ਹੋਇਆ ਇਹ ਕਿੱਸਾ ਬੇਹੱਦ ਮਸ਼ਹੂਰ ਹੈ।
ਕਿੱਸਾ ਫਿਲਮ 'ਆਨੰਦ' ਦੇ ਨਿਰਮਾਣ ਨਾਲ ਜੁੜਿਆ ਹੋਇਆ ਹੈ। ਦੱਸ ਦੇਈਏ ਕਿ ਸਾਲ 1971 'ਚ ਰਿਲੀਜ਼ ਹੋਈ ਫਿਲਮ 'ਆਨੰਦ' 'ਚ ਰਾਜੇਸ਼ ਖੰਨਾ ਅਤੇ ਅਮਿਤਾਭ ਬੱਚਨ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ।
ਇਸ ਫਿਲਮ ਨਾਲ ਜੁੜੀ ਕਹਾਣੀ ਇਸ ਤਰ੍ਹਾਂ ਹੈ ਕਿ ਜਦੋਂ ਰਿਸ਼ੀਕੇਸ਼ ਮੁਖਰਜੀ ਇਸ ਫਿਲਮ ਨੂੰ ਬਣਾਉਣ ਬਾਰੇ ਸੋਚ ਰਹੇ ਸਨ ਤਾਂ ਉਨ੍ਹਾਂ ਨੇ ਆਪਣੀ ਫ਼ਲਾਈਟ ਦੇ ਸਫ਼ਰ ਦੌਰਾਨ ਧਰਮਿੰਦਰ ਨੂੰ ਇਸ ਦੀ ਕਹਾਣੀ ਸੁਣਾਈ
ਫਿਲਮ ਦੀ ਕਹਾਣੀ ਸੁਣ ਕੇ ਧਰਮਿੰਦਰ ਨੂੰ ਯਕੀਨ ਹੋ ਗਿਆ ਸੀ ਕਿ ਉਨ੍ਹਾਂ ਨੂੰ ਫਿਲਮ 'ਚ ਕਾਸਟ ਕੀਤਾ ਜਾਣਾ ਹੈ।
ਇਸ ਦੌਰਾਨ ਜਦੋਂ ਖਬਰ ਆਈ ਕਿ ਰਿਸ਼ੀਕੇਸ਼ ਮੁਖਰਜੀ ਨੇ ਰਾਜੇਸ਼ ਖੰਨਾ ਨੂੰ ਫਿਲਮ 'ਚ ਲੀਡ ਰੋਲ 'ਚ ਕਾਸਟ ਕੀਤਾ ਹੈ ਤਾਂ ਧਰਮਿੰਦਰ ਇਹ ਗੱਲ ਹਜ਼ਮ ਨਹੀਂ ਕਰ ਸਕੇ।
ਦੱਸਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਧਰਮਿੰਦਰ ਨੇ ਕਾਫੀ ਸ਼ਰਾਬ ਪੀਤੀ ਅਤੇ ਰਾਤ ਨੂੰ ਰਿਸ਼ੀਕੇਸ਼ ਮੁਖਰਜੀ ਨੂੰ ਫ਼ੋਨ ਲਗਾ ਲਿਆ
ਧਰਮਿੰਦਰ ਨੇ ਰਿਸ਼ੀ ਦਾ ਨੂੰ ਇਹੀ ਸਵਾਲ ਪੁੱਛਿਆ, 'ਤੁਸੀਂ ਮੇਰੇ ਨਾਲ ਇਹ ਧੋਖਾ ਕਿਉਂ ਕੀਤਾ? ਇਸ ਫ਼ਿਲਮ `ਚ ਕੰਮ ਦੇਣ ਲਈ ਤੁਹਾਡੀ ਗੱਲ ਮੇਰੇ ਨਾਲ ਹੋਈ ਸੀ, ਪਰ ਤੁਸੀਂ ਕਿਸੇ ਹੋਰ ਨੂੰ ਇਸ ;ਚ ਕਾਸਟ ਕਿਵੇਂ ਕਰ ਸਕਦੇ ਹੋ?'
ਅੱਗੋਂ ਰਿਸ਼ੀਕੇਸ਼ ਮੁਖਰਜੀ ਨੇ ਧਰਮਿੰਦਰ ਨੂੰ ਕਿਹਾ, ਧਰਮ ਸੌਂ ਜਾ, ਸਵੇਰੇ ਗੱਲ ਕਰਾਂਗੇ। ਪਰ ਧਰਮਿੰਦਰ ਕਿੱਥੇ ਮੰਨਣ ਵਾਲੇ ਸੀ। ਸ਼ਰਾਬ ਦਾ ਨਸ਼ਾ ਤੇ ਨਾਰਾਜ਼ਗੀ ਦੋਵੇਂ ਹੀ ਧਰਮਿੰਦਰ ਦੇ ਦਿਮਾਗ਼ ਤੇ ਹਾਵੀ ਸਨ
ਇਹੀ ਸਿਲਸਿਲਾ ਸਾਰੀ ਰਾਤ ਚੱਲਦਾ ਰਿਹਾ। ਧਰਮਿੰਦਰ ਬਾਰ ਬਾਰ ਫ਼ਿਲਮ ਡਾਇਰੈਕਟਰ ਨੂੰ ਫ਼ੋਨ ਕਰਦੇ ਤੇ ਉਨ੍ਹਾਂ ਗਿਲਾ ਪ੍ਰਗਟਾੳੇੁਂਦੇ ਕਿ ਆਖਰ ਉਨ੍ਹਾਂ ਨਾਲ ਹੀ ਇੰਜ ਕਿਉਂ ਕੀਤਾ ਗਿਆ?
ਦੱਸਿਆ ਜਾਂਦਾ ਹੈ ਕਿ ਇਹ ਸਿਲਸਿਲਾ ਰਾਤ ਭਰ ਚੱਲਦਾ ਰਿਹਾ ਅਤੇ ਉਸ ਰਾਤ ਰਿਸ਼ੀਕੇਸ਼ ਮੁਖਰਜੀ ਠੀਕ ਤਰ੍ਹਾਂ ਸੌਂ ਨਹੀਂ ਸਕੇ