ਪੰਜਾਬੀ ਸਿੰਗਰ ਬਾਰਬੀ ਮਾਨ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਹੀ ਹੈ।
ਬਾਰਬੀ ਮਾਨ ਦਾ ਜਨਮ 29 ਸਤੰਬਰ 1997 ਨੂੰ ਫ਼ਿਰੋਜ਼ਪੁਰ `ਚ ਹੋਇਆ ਸੀ।
ਉਸ ਦਾ ਅਸਲੀ ਨਾਂ ਜਸਮੀਤ ਕੌਰ ਮਾਨ ਹੈ।
ਬਾਰਬੀ ਮਾਨ ਨੇ ਬੀਏ ਤੱਕ ਪੜ੍ਹਾਈ ਕੀਤੀ ਹੈ। ਬੀਏ ਉਸ ਨੇ ਆਰਟਸ ਤੇ ਮਿਊਜ਼ਿਕ ਸਟਰੀਮ `ਚ ਕੀਤੀ ਸੀ।
ਬਾਰਬੀ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਬਚਪਨ `ਚ ਜਦੋਂ ਉਹ ਗਾਉਂਦੀ ਸੀ ਤਾਂ ਸਭ ਉਸ ਦੀ ਮਿੱਠੀ ਅਵਾਜ਼ ਦੀਆਂ ਤਾਰੀਫ਼ਾਂ ਕਰਦੇ ਸੀ। ਇਸੇ ਗੱਲ ਨੇ ਬਾਰਬੀ ਨੂੰ ਗਾਇਕੀ ਵੱਲ ਵਧਣ ਲਈ ਪ੍ਰੇਰਿਤ ਕੀਤਾ।
ਬਾਰਬੀ ਜਦੋਂ 9ਵੀਂ ਕਲਾਸ `ਚ ਸੀ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬਾਰਬੀ ਤੇ ਉਸ ਦੇ ਭਰਾ ਦਲੀਪ ਮਾਨ ਦੀ ਪਰਵਰਿਸ਼ ਮਾਂ ਮਨਜੀਤ ਮਾਨ ਨੇ ਖੁਦ ਕੀਤੀ।
ਬਾਰਬੀ ਮਾਨ ਦਾ ਪਹਿਲਾ ਗੀਤ `ਮੇਰੀਆਂ ਸਹੇਲੀਆਂ ਸੀ`, ਜੋ 2018 ਵਿੱਚ ਰਿਲੀਜ਼ ਹੋਇਆ ਸੀ। ਇਸ ਗੀਤ ਨੇ ਬਾਰਬੀ ਨੂੰ ਰਾਤੋ ਰਾਤ ਸਟਾਰ ਬਣਾਇਆ ਸੀ।
ਇਸ ਤੋਂ ਬਾਅਦ ਬਾਰਬੀ ਨੇ ਗੁਰੂ ਰੰਧਾਵਾ ਨਾਲ `ਤਾਰੇ` ਗੀਤ ਗਾਇਆ। ਇਸ ਗੀਤ ਨਾਲ ਉਹ ਪੰਜਾਬ `ਚ ਹੀ ਨਹੀਂ ਸਗੋਂ ਦੇਸ਼ ਵਿਦੇਸ਼ `ਚ ਮਸ਼ਹੂਰ ਹੋਈ।
2020 `ਚ ਬਾਰਬੀ ਨੇ ਇੱਕ ਗਾਣਾ `ਅੱਜ ਕੱਲ ਵੇ` ਸਿੱਧੂ ਮੂਸੇਵਾਲਾ ਨਾਲ ਗਾਇਆ ਸੀ। ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ।
ਬਾਰਬੀ ਮਾਨ ਦੀ ਸੋਸ਼ਲ ਮੀਡੀਆ ਤੇ ਕਾਫ਼ੀ ਵਧੀਆ ਫ਼ੈਨ ਫ਼ਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ ਤੇ 7 ਲੱਖ 62 ਹਜ਼ਾਰ ਫ਼ਾਲੋਅਰਜ਼ ਹਨ।