ਸਰੀਰ ਨੂੰ ਫਿੱਟ ਰੱਖਣ ਲਈ ਵਿਟਾਮਿਨ ਅਤੇ ਮਿਨਰਲਸ ਦੀ ਸਹੀ ਮਾਤਰਾ ਬਹੁਤ ਜ਼ਰੂਰੀ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰੀਰ 'ਚ ਕਿਹੜੇ ਵਿਟਾਮਿਨ ਦੀ ਕਮੀ ਦੇ ਕਾਰਨ ਛੋਟੀ ਉਮਰ 'ਚ ਐਨਕਾਂ ਲੱਗ ਜਾਂਦੀਆਂ ਹਨ ਵਿਟਾਮਿਨ ਏ ਬਾਰੇ ਗੱਲ ਕਰਾਂਗੇ, ਜਿਸ ਦੀ ਕਮੀ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਟਾਮਿਨ ਏ ਅੱਖਾਂ, ਚਮੜੀ, ਹੱਡੀਆਂ ਅਤੇ ਸਰੀਰ ਨਾਲ ਸਬੰਧਤ ਟਿਸ਼ੂਆਂ ਨੂੰ ਮਜ਼ਬੂਤ ਰੱਖਣ ਦਾ ਕੰਮ ਕਰਦਾ ਹੈ ਵਿਟਾਮਿਨ ਅਤੇ ਖਣਿਜ ਸਰੀਰ ਨੂੰ ਫਿੱਟ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਵਿਟਾਮਿਨ ਏ ਸਰੀਰ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਸਰੀਰ ਵਿੱਚ ਇਸ ਦੀ ਕਮੀ ਹੋ ਜਾਵੇ ਤਾਂ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਸਕਦੀ ਹੈ ਵਿਟਾਮਿਨ ਏ ਦੀ ਕਮੀ ਨਾਲ ਚਮੜੀ ਅਤੇ ਵਾਲ ਖੁਸ਼ਕ ਹੋਣ ਲੱਗਦੇ ਹਨ। ਨਾਲ ਹੀ ਉਹ ਬੇਜਾਨ ਲੱਗਣ ਲੱਗਦੇ ਹਨ ਵਿਟਾਮਿਨ ਏ ਦੀ ਕਮੀ ਵੀ ਰਾਤ ਨੂੰ ਅੰਨ੍ਹੇਪਣ ਯਾਨੀਕਿ ਅੰਧਰਾਤਾ ਦਾ ਕਾਰਨ ਬਣ ਸਕਦੀ ਹੈ ਇਸ ਬਿਮਾਰੀ ਵਿੱਚ ਸੂਰਜ ਦੀਆਂ ਕਿਰਨਾਂ ਨੂੰ ਦੇਖਣਾ ਤੁਹਾਡੇ ਲਈ ਔਖਾ ਹੋ ਜਾਂਦਾ ਹੈ ਵਾਰ-ਵਾਰ ਗਲੇ ਦੀ ਲਾਗ ਵਿਟਾਮਿਨ ਏ ਦੀ ਕਮੀ ਦੇ ਕਾਰਨ ਹੋ ਸਕਦੀ ਹੈ