ਅੱਜ ਕਾਰੋਬਾਰ ਦੇ ਅੰਤ 'ਤੇ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 872 ਅੰਕਾਂ ਦੀ ਗਿਰਾਵਟ ਨਾਲ 58,773 'ਤੇ ਅਤੇ ਨਿਫਟੀ 268 ਅੰਕਾਂ ਦੀ ਗਿਰਾਵਟ ਨਾਲ 17,490 ਅੰਕ 'ਤੇ ਬੰਦ ਹੋਇਆ।

ਹਫਤੇ ਦਾ ਪਹਿਲਾ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਕਾਫੀ ਨਿਰਾਸ਼ਾਜਨਕ ਰਿਹੈ। ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਕਾਰਨ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਹਾਲੀਆ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਨੂੰ ਬਾਜ਼ਾਰ 'ਚ ਲਗਾਤਾਰ ਦੂਜੇ ਕਾਰੋਬਾਰੀ ਸੈਸ਼ਨ 'ਚ ਭਾਰੀ ਮੁਨਾਫਾ ਬੁੱਕ ਕਰਦੇ ਦੇਖਿਆ ਗਿਆ।

ਬਾਜ਼ਾਰ ਵਿੱਚ ਗਿਰਾਵਟ ਦੌਰਾਨ ਪੰਜਾ ਵੱਡੀਆਂ ਕੰਪਨੀਆਂ Tata Steel, Asian Paints , Adani Ports , Tata Motors ਤੇ JSW Steel ਨੂੰ ਨੁਕਸਾਨ ਹੋਇਆ

ਗਿਰਾਵਟ ਦੌਰਾਨ ਸੋਨੇ ਅਤੇ ਚਾਂਦੀ ਦੇ ਰੇਟ ਲਾਲ ਨਿਸ਼ਾਨ ਉੱਤੇ ਰਹੇ ਅਤੇ ਖਾਣ ਵਾਲੇ ਤੇਲ ਦੇ ਰੇਟ ਹਰੇ ਨਿਸ਼ਾਨ ਉੱਤੇ ਰਹੇ।

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੌਰਾਨ Tata cons. Prod, ITC, Coal India, Britannia ਤੇ Nestle ਵਰਗੀਆਂ ਕੰਪਨੀਆਂ ਦੇ ਸ਼ੇਅਰ ਵਾਧੇ ਨਾਲ ਹਰੇ ਨਿਸ਼ਾਨ ਉੱਤੇ ਰਹੇ।

ਸ਼ੇਅਰ ਬਾਜ਼ਾਰ ਵਿੱਚ ਆਈਟੀਸੀ ਦੇ ਸ਼ੇਅਰਾਂ ਨੂੰ 0.77 ਦਾ ਲਾਭ ਹੋਇਆ।

Nestle ਕੰਪਨੀ ਦੇ ਸ਼ੇਅਰ ਅੱਜ ਵਾਧੇ ਨਾਲ 0.06 ਉੱਤੇ ਹਰੇ ਨਿਸ਼ਾਨ ਨਾਲ ਬੰਦ ਹੋਏ।

ਸ਼ੇਅਰ ਬਾਜ਼ਾਰ ਵਿੱਚ Britannia ਕੰਪਨੀ ਦੇ ਸ਼ੇਅਰ ਅੱਜ ਵਾਧੇ ਨਾਲ 0.33 ਉੱਤੇ ਹਰੇ ਨਿਸ਼ਾਨ ਨਾਲ ਬੰਦ ਹੋਏ।

Tata Cons. Prod ਕੰਪਨੀ ਦੇ ਸ਼ੇਅਰ ਅੱਜ ਵਾਧੇ ਨਾਲ 0.89 'ਤੇ ਸਭ ਤੋਂ ਵੱਧ ਰਹੇ ਇਹਨਾਂ ਦਾ ਰੇਟ 793.95 ਰੁਪਏ ਰਿਹਾ।

Coal India ਕੰਪਨੀ ਦੇ ਸ਼ੇਅਰ ਵਧੇ ਨਾਲ 0.53 ਉੱਤੇ ਹਰੇ ਨਿਸ਼ਾਨ ਨਾਲ ਬੰਦ ਹੋਏ।

ਸ਼ੇਅਰ ਬਾਜ਼ਾਰ ਵਿੱਚ ਜਿੱਥੇ ਕੁੱਝ ਕੰਪਨੀਆਂ ਨੂੰ ਲਾਭ ਹੋਇਆ ਉਸ ਦੌਰਾਨ ਕਈ ਕੰਪਨੀਆਂ ਨੂੰ ਨੁਕਸਾਨ ਵੀ ਹੋਇਆ ਹੈ। ਇਸ ਦੌਰਾਨ ਟਾਟਾ ਸਟੀਲ ਕੰਪਨੀ ਦੇ ਸ਼ੇਅਰਾਂ ਨੂੰ -4.54 ਦਾ ਘਾਟਾ ਹੋਇਆ।

ਸ਼ੇਅਰ ਬਾਜ਼ਾਰ ਵਿੱਚ ਘਾਟੇ ਦੌਰਾਨ Asian Paints ਦੇ ਸ਼ੇਅਰ -3.81 ਨਾਲ ਹਰੇ ਨਿਸ਼ਾਨ ਉੱਤੇ ਰਹੇ।

Adani Ports ਦੇ ਸ਼ੇਅਰ 3.62 ਨਾਲ ਲਾਲ ਨਿਸ਼ਾਨ ਉੱਤੇ ਰਹੇ।

ਟਾਟਾ ਕੰਪਨੀ ਦੇ ਕੁੱਝ ਸ਼ੇਅਰ ਹਰੇ ਨਿਸ਼ਾਨ ਉੱਤੇ ਰਹੇ ਅਤੇ ਉੱਥੇ ਹੀ Tata Motors ਦੇ ਸ਼ੇਅਰ -3.48 ਉੱਤੇ ਆ ਕੇ ਬੰਦ ਹੋ ਗਏ।

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੌਰਾਨ JSW Steel ਦੇ ਸ਼ੇਅਰ -3.35 ਉੱਤੇ ਆ ਕੇ ਬੰਦ ਹੋ ਗਏ।