ਮੌਜੂਦਾ ਦੌਰ ਵਿੱਚ ਆਧਾਰ ਕਾਰਡ ਸਭ ਤੋਂ ਅਹਿਮ ਦਸਤਵੇਜ਼ ਬਣ ਗਿਆ ਹੈ। ਛੋਟੇ ਤੋਂ ਵੱਡੇ ਤੱਕ ਹਰ ਕੰਮ ਵਿੱਚ ਆਧਾਰ ਨੂੰ ਸਬੂਤ ਵਜੋਂ ਮੰਗਿਆ ਜਾਂਦਾ ਹੈ।



ਇਸ ਲਈ ਆਧਾਰ ਕਾਰਡ ਨੂੰ ਸਰੱਖਿਅਤ ਰੱਖਣਾ ਵੀ ਲਾਜ਼ਮੀ ਹੋ ਗਿਆ ਹੈ ਕਿਉਂਕਿ ਇਸ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ।



ਇਸ ਲਈ ਸਮੇਂ-ਸਮੇਂ ਉੱਪਰ ਸਰਕਾਰ ਨੇ ਕਈ ਕਦਮ ਉਠਾਏ ਹਨ ਪਰ ਫਿਰ ਵੀ ਖੁਦ ਚੌਕਸ ਰਹਿਣਾ ਲਾ਼ਜ਼ਮੀ ਹੈ।



ਦਰਅਸਲ ਕਈ ਵਾਰ ਤੁਹਾਨੂੰ ਇਹ ਵੀ ਯਾਦ ਨਹੀਂ ਹੁੰਦਾ ਕਿ ਤੁਸੀਂ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਆਧਾਰ ਕਾਰਡ ਦੀ ਵਰਤੋਂ ਕੀਤੀ ਹੈ, ਜੋ ਵੱਡੀ ਧੋਖਾਧੜੀ ਦਾ ਕਾਰਨ ਬਣ ਸਕਦਾ ਹੈ।



ਇਸ ਤੋਂ ਬਚਣ ਲਈ ਉਪਭੋਗਤਾਵਾਂ ਨੂੰ ਸਮੇਂ-ਸਮੇਂ 'ਤੇ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਕਿ ਤੁਹਾਡਾ ਆਧਾਰ ਕਾਰਡ ਕਿੱਥੇ-ਕਿੱਥੇ ਵਰਤਿਆ ਗਿਆ ਹੈ।



ਇਸ ਨਾਲ ਆਧਾਰ ਨਾਲ ਧੋਖਾਧੜੀ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ। ਆਧਾਰ ਕਾਰਡ ਦੇ ਇਤਿਹਾਸ ਦੀ ਜਾਂਚ ਕਰਨ ਦਾ ਵਿਕਲਪ UIDAI ਵੱਲੋਂ ਦਿੱਤਾ ਗਿਆ ਹੈ।



ਸਭ ਤੋਂ ਪਹਿਲਾਂ ਤੁਹਾਨੂੰ resident.uidai.gov.in ਵੈੱਬਸਾਈਟ 'ਤੇ ਜਾਣਾ ਹੋਵੇਗਾ।



ਜਿੱਥੇ ਤੁਹਾਨੂੰ ਉੱਪਰ ਸੱਜੇ ਕੋਨੇ 'ਤੇ ਮਾਈ ਆਧਾਰ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।, ਇਸ ਤੋਂ ਬਾਅਦ, ਆਧਾਰ ਪ੍ਰਮਾਣਿਕਤਾ ਇਤਿਹਾਸ ਵਿਕਲਪ 'ਤੇ ਕਲਿੱਕ ਕਰੋ। ਜਿੱਥੇ ਤੁਹਾਡੇ ਤੋਂ ਆਧਾਰ ਕਾਰਡ ਨੰਬਰ ਮੰਗਿਆ ਜਾਵੇਗਾ ਤੇ ਨਾਲ ਹੀ ਕੈਪਚਾ ਕੋਡ ਵੀ ਭਰਨਾ ਹੋਵੇਗਾ।, ਫਿਰ ਤੁਹਾਨੂੰ OTP ਵੈਰੀਫਿਕੇਸ਼ਨ ਵਿਕਲਪ 'ਤੇ ਕਲਿੱਕ ਕਰਨਾ ਹੋਵੇਗਾ।



ਇਸ ਤੋਂ ਬਾਅਦ ਇੱਕ ਟੈਬ ਖੁੱਲ੍ਹੇਗਾ, ਜਿੱਥੇ ਤੁਹਾਨੂੰ ਆਧਾਰ ਇਤਿਹਾਸ ਨੂੰ ਦੇਖਣ ਲਈ ਤਾਰੀਖਾਂ ਨੂੰ ਭਰਨਾ ਹੋਵੇਗਾ। OTP ਲਈ ਰਿਕਾਰਡ ਨੰਬਰ ਅਤੇ ਮੋਬਾਈਲ ਨੰਬਰ ਵੀ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ OTP ਨੂੰ ਵੈਰੀਫਾਈ ਕਰਨਾ ਹੋਵੇਗਾ।ਇਸ ਤੋਂ ਬਾਅਦ ਆਧਾਰ ਹਿਸਟਰੀ ਤੁਹਾਡੇ ਸਾਹਮਣੇ ਆ ਜਾਵੇਗੀ।
ਇਸ ਤੋਂ ਬਾਅਦ ਆਧਾਰ ਹਿਸਟਰੀ ਤੁਹਾਡੇ ਸਾਹਮਣੇ ਆ ਜਾਵੇਗੀ।



ਆਧਾਰ ਕਾਰਡ ਦੀ ਦੁਰਵਰਤੋਂ ਹੋਈ ਹੈ, ਤਾਂ ਤੁਸੀਂ ਇਸਦੀ ਸੂਚਨਾ UIDAI ਦੇ ਟੋਲ ਫ੍ਰੀ ਨੰਬਰ 1947 'ਤੇ ਕਰ ਸਕਦੇ ਹੋ। ਜਾਂ help@uidai.gov.in ਈ-ਮੇਲ ਆਈਡੀ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ।