ਲੈਕਟੋਜ਼ ਅਸਹਿਣਸ਼ੀਲਤਾ ਯਾਨੀ ਦੁੱਧ ਤੋਂ ਐਲਰਜੀ ਦੇ ਕਾਰਨ ਦੁੱਧ ਨਹੀਂ ਪੀਂਦੇ ਹੋ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਬਹੁਤ ਸਾਰੇ ਭੋਜਨ ਹਨ, ਜੋ ਸਰੀਰ ਵਿੱਚ ਕੈਲਸ਼ੀਅਮ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ।



ਆਓ ਜਾਣਦੇ ਹਾਂ ਦੁੱਧ ਤੋਂ ਇਲਾਵਾ ਕਿਹੜੇ-ਕਿਹੜੇ ਭੋਜਨਾਂ ਦੀ ਮਦਦ ਨਾਲ ਤੁਸੀਂ ਸਰੀਰ 'ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।



ਦੁੱਧ ਤੋਂ ਇਲਾਵਾ ਬੀਨਜ਼ 'ਚ ਕਾਫੀ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ।



ਫਲੀਆਂ ਜਿਵੇਂ ਰਾਜਮਾਂਹ, ਛੋਲੇ, ਲੋਬੀਆ ਆਦਿ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਅਤੇ ਤੁਹਾਡੀ ਰੋਜ਼ਾਨਾ ਕੈਲਸ਼ੀਅਮ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ।



ਜੇਕਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਰੋਜ਼ਾਨਾ ਬਦਾਮ ਖਾ ਕੇ ਕੈਲਸ਼ੀਅਮ ਸਪਲੀਮੈਂਟ ਵੀ ਲੈ ਸਕਦੇ ਹੋ।



ਕੈਲਸ਼ੀਅਮ ਦੇ ਨਾਲ, ਬਦਾਮ ਵਿੱਚ ਸਿਹਤਮੰਦ ਫੈਟ, ਪ੍ਰੋਟੀਨ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ। ਬਾਦਾਮ ਨੂੰ ਰੋਜ਼ ਰਾਤ ਨੂੰ ਭਿਓ ਕੇ ਸਵੇਰੇ ਛਿਲਕਾ ਕੱਢ ਕੇ ਖਾਓ, ਬਹੁਤ ਲਾਭ ਹੋਵੇਗਾ।



ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਵੀ ਕੈਲਸ਼ੀਅਮ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।



ਜੇਕਰ ਤੁਸੀਂ ਹਰ ਰੋਜ਼ ਇੱਕ ਕਟੋਰੀ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਕੈਲਸ਼ੀਅਮ ਦੀ ਚੰਗੀ ਖੁਰਾਕ ਮਿਲ ਸਕਦੀ ਹੈ।



ਸੁੱਕੇ ਮੇਵੇ ਦੀ ਗੱਲ ਕਰੀਏ ਤਾਂ ਅੰਜੀਰ ਨੂੰ ਕੈਲਸ਼ੀਅਮ ਨਾਲ ਭਰਪੂਰ ਮੰਨਿਆ ਜਾਂਦਾ ਹੈ। ਸੁੱਕੇ ਅੰਜੀਰ ਦਾ ਨਿਯਮਤ ਸੇਵਨ ਕਰਨ ਨਾਲ ਤੁਸੀਂ ਕੈਲਸ਼ੀਅਮ ਦੀ ਖੁਰਾਕ ਲੈ ਸਕਦੇ ਹੋ।



ਜੇਕਰ ਤੁਸੀਂ ਬ੍ਰੋਕਲੀ ਸਲਾਦ ਖਾਂਦੇ ਹੋ, ਤਾਂ ਤੁਹਾਨੂੰ ਰੋਜ਼ਾਨਾ ਆਧਾਰ 'ਤੇ ਕੈਲਸ਼ੀਅਮ ਦੀ ਬਹੁਤ ਚੰਗੀ ਖੁਰਾਕ ਮਿਲੇਗੀ। ਇੱਕ ਕੱਪ ਕੱਚੀ ਬਰੋਕਲੀ ਵਿੱਚ 35 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ।



Thanks for Reading. UP NEXT

ਦਿਲ ਤੇ ਸ਼ੂਗਰ ਦੀ ਬਿਮਾਰੀ ਲਈ ਵਰਦਾਨ ਤੋਂ ਘੱਟ ਨਹੀਂ ਹੈ ਅਖਰੋਟ

View next story