ਅੱਜ ਕੱਲ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ।ਇਸ ਲਈ ਸਾਨੂੰ ਆਪਣੇ ਖਾਣ-ਪੀਣ ’ਚ ਅਜਿਹੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ, ਜਿਸ ਨਾਲ ਸਾਡਾ ਢਿੱਡ ਘੱਟ ਹੋ ਸਕੇ।



ਇਸੇ ਲਈ ਤੁਸੀਂ ਆਪਣੀ ਖੁਰਾਕ ’ਚ ਡਰਾਈ ਫਰੂਟਸ (ਸੁੱਕੇ ਮੇਵੇ) ਜ਼ਰੂਰ ਸ਼ਾਮਲ ਕਰੋ, ਜੋ ਭਾਰ ਘੱਟ ਕਰਨ ’ਚ ਮਦਦ ਕਰਦੇ ਹਨ....



ਪਿਸਤਾ 'ਚ ਵਿਟਾਮਿਨ ਤੇ ਖਣਿਜ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਦੇ ਲੇਵਲ ਨੂੰ ਕੰਟਰੋਲ ਕਰਦੇ ਹਨ, ਜੋ ਫੈਟ ਘੱਟ ਕਰਦੇ ਹਨ।



ਖਜੂਰ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ ਤੇ ਸਰੀਰ 'ਚ ਫੈਟ ਜਮ੍ਹਾ ਨਹੀਂ ਹੁੰਦੀ ਤੇ ਭਾਰ ਘਟਾਉਣ 'ਚ ਮਦਦ ਮਿਲਦੀ ਹੈ।



ਭਾਰ ਘਟਾਉਣਾ ਲਈ ਬਾਦਾਮ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਬਾਦਾਮ ਖਾਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ। ਇਸ ਨਾਲ ਮੈਟਾਬਾਲੀਜ਼ਮ ਰੇਟ ਵਧਦਾ ਹੈ ਅਤੇ ਖ਼ਰਾਬ ਕਲੈਸਟ੍ਰੋਲ ਘੱਟ ਕਰਨ 'ਚ ਮਦਦ ਮਿਲਦੀ ਹੈ।



ਕਿਸ਼ਮਿਸ਼ ਭੁੱਖ ਨੂੰ ਰੋਕ ਕੇ ਰੱਖਣ ਦੀ ਸ਼ਮਤਾ ਰੱਖਦੇ ਹਨ। ਇਸ ਲਈ ਕਿਸ਼ਮਿਸ਼ ਖਾਣ ਨਾਲ ਢਿੱਡ ਭਰਿਆ ਹੋਇਆ ਰਹਿੰਦਾ ਹੈ।



ਅਖਰੋਟ ਦਿਮਾਗ ਲਈ ਚੰਗਾ ਮੰਨਿਆ ਜਾਂਦਾ ਹੈ। ਇਹ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਤੇ ਪਾਚਨ ਕਿਰਿਆ ਵਧਾਉਂਦਾ ਹੈ ਤੇ ਫੈਟ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।