ਮੂੰਗਫਲੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨੂੰ ਸਰਦੀਆਂ ਦੇ ਮੌਸਮ ਵਿੱਚ ਖੂਬ ਖਾਇਆ ਜਾਂਦਾ ਹੈ।



ਮੂੰਗਫਲੀ ਨੂੰ ਟਾਈਮਪਾਸ ਸਨੈਕਸ ਕਿਹਾ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਲੋਕ ਮੂੰਗਫਲੀ ਖਾਣਾ ਪਸੰਦ ਕਰਦੇ ਹਨ।



ਮੂੰਗਫਲੀ ਫੈਟੀ ਐਸਿਡ ਦਾ ਇੱਕ ਬਹੁਤ ਵੱਡਾ ਸਰੋਤ ਹੈ ਜੋ ਸਕਿਨ ਨੂੰ ਹਾਈਡਰੇਟ ਰੱਖਣ ਅਤੇ ਇਸ ਦੀ ਕੁਦਰਤੀ ਨਮੀ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ।



ਮੂੰਗਫਲੀ ਵਿੱਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਐਂਟੀਆਕਸੀਡੈਂਟ ਮੁਹਾਂਸੇ ਪੈਦਾ ਕਰਨ ਵਾਲੇ ਬੈਕਟੀਰੀਆ ਨਾਲ ਲੜਨ ਅਤੇ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।



ਮੂੰਗਫਲੀ ਵਿੱਚ ਵਿਟਾਮਿਨ E ਹੁੰਦਾ ਹੈ, ਜੋ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੈ ਜੋ ਕਿ ਸਕਿਨ ਨੂੰ ਯੂਵੀ ਕਿਰਨਾਂ ਦੇ ਨੁਕਸਾਨਦੇਹ ਪ੍ਰਭਾਵਾਂ ਤੋਂ ਬਚਾਉਣ 'ਚ ਮਦਦ ਕਰਦਾ ਹੈ।



ਮੂੰਗਫਲੀ ਵਿਟਾਮਿਨ C ਦਾ ਇੱਕ ਵਧੀਆ ਸਰੋਤ ਹੈ, ਜੋ ਸਕਿਨ ਨੂੰ ਸ਼ਾਈਨਿੰਗ ਬਣਾਉਣ ਅਤੇ ਪਿਗਮੈਂਟੇਸ਼ਨ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।



ਮੂੰਗਫਲੀ ਦਾ ਤੇਲ ਇੱਕ ਵਧੀਆ ਕੁਦਰਤੀ ਨਮੀ ਦੇਣ ਵਾਲਾ ਹੈ ਜੋ ਸਕਿਨ ਨੂੰ ਨਰਮ ਅਤੇ ਪੋਸ਼ਣ ਦੇਣ ਵਿੱਚ ਮਦਦ ਕਰਦਾ ਹੈ।



ਮੂੰਗਫਲੀ ਵਿਚ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਕਿਨ ਨੂੰ ਠੀਕ ਕਰਨ ਅਤੇ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ।



ਮੂੰਗਫਲੀ ਵਿੱਚ ਮੌਜੂਦ ਵਿਟਾਮਿਨ ਕੇ ਅਤੇ ਫੈਟੀ ਐਸਿਡ ਦਾ ਉੱਚ ਪੱਧਰ ਕਾਲੇ ਘੇਰਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।



ਮੂੰਗਫਲੀ 'ਚ ਮੋਨੋਅਨਸੈਚੁਰੇਟਿਡ ਫੈਟੀ ਐਸਿਡ ਪਾਏ ਜਾਂਦੇ ਹਨ। ਇਹ ਖਰਾਬ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਂਦੀ ਹੈ ਤੇ ਚੰਗੇ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ। ਜੇਕਰ ਤੁਸੀਂ ਨਿਯਮਿਤ ਰੂਪ 'ਚ ਮੂੰਗਫਲੀ ਖਾਂਦੇ ਹੋ ਤਾਂ ਤੁਸੀਂ ਦਿਲ ਦੇ ਰੋਗਾਂ ਤੋਂ ਬਚ ਸਕਦੇ ਹੋ।