Education Loan Criteria : ਸਮੇਂ ਦੇ ਨਾਲ ਟਾਪ ਕਾਲਜਾਂ ਜਾਂ ਸੰਸਥਾਵਾਂ ਤੋਂ ਚੰਗੀ ਸਿੱਖਿਆ ਪ੍ਰਾਪਤ ਕਰਨ ਦੀ ਹੋੜ ਵਧਦੀ ਜਾ ਰਹੀ ਹੈ।

ਅਜਿਹੇ 'ਚ ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਉਜਵਲ ਹੋਵੇ। ਗਰੀਬ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਜਾਂਦੀਆਂ ਹਨ। ਜਿਵੇਂ ਕਿ ਹਿਮਾਚਲ ਸਰਕਾਰ ਨੇ ਸਿੱਖਿਆ ਕਰਜ਼ੇ 'ਤੇ 1% ਵਿਆਜ ਲਗਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ, ਪਰ ਇਹ ਹਰ ਕਿਸਮ ਦੇ ਵਿਦਿਆਰਥੀਆਂ ਨੂੰ ਕਵਰ ਨਹੀਂ ਕਰਦੀ।



ਇਸ ਲਈ, ਬਹੁਤ ਸਾਰੇ ਲੋਕ ਹਾਇਰ ਐਜੂਕੇਸ਼ਨ ਲਈ ਬੈਂਕਾਂ ਤੋਂ ਐਜੂਕੇਸ਼ਨ ਲੋਨ ਲੈਂਦੇ ਹਨ।



ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਿਚ ਹਰ ਤਰ੍ਹਾਂ ਦੀ ਸਿੱਖਿਆ ਲਈ ਕਰਜ਼ ਨਹੀਂ ਲਿਆ ਜਾ ਸਕਦਾ। ਨਾਲ ਹੀ, ਵੱਖ-ਵੱਖ ਬੈਂਕਾਂ ਵਿਚ ਇਸਦੇ ਲਈ ਵਿਆਜ ਦਰ ਵੱਖ-ਵੱਖ ਹੋ ਸਕਦੀ ਹੈ। ਆਓ ਸਮਝੀਏ ਕਿ ਐਜੂਕੇਸ਼ਨ ਲੋਨ ਲਈ ਕਿਹੜੇ ਮਾਪਦੰਡ ਦਿੱਤੇ ਗਏ ਹਨ ਤੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਪੈਂਦੀ ਹੈ।



ਕੀ ਹੈ ਐਜੂਕੇਸ਼ਨ ਲੋਨ : ਐਜੂਕੇਸ਼ਨ ਲੋਨ ਵਿਦਿਆਰਥੀ ਦੀ ਉੱਚ ਸਿੱਖਿਆ ਨਾਲ ਜੁੜੇ ਖਰਚਿਆਂ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ।



ਲੋਨ ਵਿਚ ਵੱਡੇ ਕਾਲਜਾਂ ਦੀ ਟਿਊਸ਼ਨ ਫੀਸ, ਹੋਸਟਲ ਫੀਸ, ਕਿਤਾਬਾਂ ਦੀ ਕੀਮਤ, ਲੈਪਟਾਪ, ਇਮਤਿਹਾਨਾਂ ਤੇ ਲਾਇਬ੍ਰੇਰੀ ਫੀਸ ਸ਼ਾਮਲ ਹੁੰਦੀ ਹੈ। ਜੇਕਰ ਵਿਦਿਆਰਥੀ ਚਾਹੁਣ ਤਾਂ ਕਿਸੇ ਖਾਸ ਕੋਰਸ ਲਈ ਇਹ ਕਰਜ਼ਾ ਵੀ ਲੈ ਸਕਦੇ ਹਨ।



ਲੋਨ ਦੀ ਕੁੱਲ ਰਕਮ ਪੂਰੇ ਸਿਲੇਬਸ ਦੀ ਰਕਮ ਜਾਂ ਉਮੀਦਵਾਰ ਦੀ ਪਰਿਵਾਰਕ ਆਮਦਨ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ। ਆਮ ਮਿਆਦ ਵਿਚ ਇਕ ਵਿਦਿਆਰਥੀ ਹਾਇਰ ਸਟੱਡੀ ਲਈ 4 ਲੱਖ ਤਕ ਦਾ ਐਜੂਕੇਸ਼ਨ ਲੋਨ ਤੇ ਭਾਰਤ ਵਿੱਚ ਪੜ੍ਹਾਈ ਲਈ ਵੱਧ ਤੋਂ ਵੱਧ 15 ਤੋਂ 20 ਲੱਖ ਦਾ ਕਰਜ਼ਾ ਪ੍ਰਾਪਤ ਕਰ ਸਕਦਾ ਹੈ।



ਇਸ ਦੇ ਨਾਲ ਹੀ ਵਿਦਿਆਰਥੀ ਵਿਦੇਸ਼ 'ਚ ਪੜ੍ਹਨ ਲਈ 25 ਲੱਖ ਤੋਂ ਵੱਧ ਦੀ ਰਕਮ ਹਾਸਲ ਕਰ ਸਕਦੇ ਹਨ, ਪਰ ਬੈਂਕਾਂ ਤੇ ਯੋਗਤਾ ਦੇ ਮਾਪਦੰਡਾਂ ਦੇ ਅਧਾਰ 'ਤੇ ਇਸਦੀ ਰਕਮ ਵੱਖਰੀ ਹੋ ਸਕਦੀ ਹੈ।
ਇੰਨਾ ਲਗਦੈ ਵਿਆਜ



SBI : ਭਾਰਤੀ ਸਟੇਟ ਬੈਂਕ ਸਿੱਖਿਆ ਕਰਜ਼ੇ ਲਈ 11.15% ਵਿਆਜ ਲੈਂਦਾ ਹੈ। ਇਸ ਦੇ ਨਾਲ ਹੀ IIT ਕਾਲਜ 'ਚ ਦਾਖਲੇ ਲਈ 8.55% ਅਤੇ ਹੋਰ ਸੰਸਥਾਵਾਂ ਲਈ 8.60% ਵਿਆਜ ਵਸੂਲਿਆ ਜਾਂਦਾ ਹੈ। SBI ਸਕਿੱਲ ਲੋਨ ਤਹਿਤ 1.50 ਲੱਖ ਤਕ ਦਾ ਕਰਜ਼ਾ ਲੈਣ ਲਈ 10.65% ਦਾ ਵਿਆਜ ਵਸੂਲਿਆ ਜਾਂਦਾ ਹੈ।



PNB : ਜੇ ਪੰਜਾਬ ਨੈਸ਼ਨਲ ਬੈਂਕ ਵਿੱਚ ਸਰਸਵਤੀ ਐਜੂਕੇਸ਼ਨ ਲੋਨ ਦੇ ਤਹਿਤ 30 ਲੱਖ ਤੋਂ ਵੱਧ ਦਾ ਕਰਜ਼ਾ ਲਿਆ ਜਾਂਦਾ ਹੈ ਤਾਂ 8.60% ਦੀ ਦਰ ਨਾਲ ਵਿਆਜ ਵਸੂਲਿਆ ਜਾਂਦਾ ਹੈ। ਦੂਜੇ ਪਾਸੇ ਜੇਕਰ 30 ਲੱਖ ਰੁਪਏ ਜਾਂ ਇਸ ਤੋਂ ਘੱਟ ਦਾ ਕਰਜ਼ਾ ਲਿਆ ਜਾਂਦਾ ਹੈ ਤਾਂ ਇਸ 'ਤੇ ਅੰਦਾਜ਼ਨ 8.75% ਵਿਆਜ ਲੱਗਦਾ ਹੈ। ਹਾਲਾਂਕਿ ਵਿਆਜ ਦੀ ਦਰ CIBIL ਅਤੇ CRIF ਵਰਗੇ ਸਕੋਰਾਂ 'ਤੇ ਵੀ ਨਿਰਭਰ ਕਰਦੀ ਹੈ।