ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਸਰਕਾਰੀ ਹੁਕਮਾਂ ਮੁਤਾਬਕ 2 ਜੂਨ ਤੋਂ 30 ਜੂਨ ਤੱਕ ਸਕੂਲਾਂ ਵਿਚ ਛੁੱਟੀਆਂ ਰਹਿਣਗੀਆਂ।

ਸਰਕਾਰ ਦੇ ਆਦੇਸ਼ ਮੁਤਾਬਕ ਪੰਜਾਬ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 2 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੇ।

ਸਰਕਾਰ ਦੇ ਆਦੇਸ਼ ਮੁਤਾਬਕ ਪੰਜਾਬ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 2 ਜੂਨ ਤੋਂ 30 ਜੂਨ ਤੱਕ ਬੰਦ ਰਹਿਣਗੇ।

ਪੰਜਾਬ 'ਚ ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ - ਪੰਜਾਬ 'ਚ ਗਰਮੀ ਦੀ ਲਹਿਰ ਦੇ ਮੱਦੇਨਜ਼ਰ, ਸੂਬੇ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲ 2 ਜੂਨ ਤੋਂ 30 ਜੂਨ, 2025 ਤੱਕ ਬੰਦ ਰਹਿਣਗੇ।

ਜਾਣਕਾਰੀ ਅਨੁਸਾਰ, ਪਿਛਲੇ ਕੁਝ ਦਿਨਾਂ ਤੋਂ ਗਰਮੀ ਲਗਾਤਾਰ ਵੱਧ ਰਹੀ ਸੀ। ਅਜਿਹੇ ਵਿੱਚ ਮਾਪੇ ਵੀ ਚਾਹੁੰਦੇ ਸਨ ਕਿ ਛੁੱਟੀਆਂ ਜਲਦੀ ਐਲਾਨ ਕੀਤੀਆਂ ਜਾਣ।

ਪਿਛਲੇ ਸਾਲ ਮਈ ਮਹੀਨੇ ਵਿੱਚ ਹੀ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ, ਬੱਚਿਆਂ ਨੂੰ ਕਿਤਾਬਾਂ ਨਾਲ ਜੋੜੇ ਰੱਖਣ ਲਈ ਅਜਿਹਾ ਹੋਮਵਰਕ ਦਿੱਤਾ ਗਿਆ ਸੀ ਕਿ ਉਹ ਖੇਡ-ਖੇਡ ‘ਚ ਆਪਣੇ ਪਰਿਵਾਰ ਦੀ ਅਹਿਮੀਅਤ ਨੂੰ ਸਮਝ ਸਕਣ ਅਤੇ ਆਪਣੀ ਪੜ੍ਹਾਈ ਕਰ ਸਕਣ।

ਇਸ ਲਈ ਖਾਸ ਤੌਰ ‘ਤੇ ਹੋਮਵਰਕ ਤਿਆਰ ਕੀਤਾ ਗਿਆ ਸੀ।

ਇਸ ਲਈ ਖਾਸ ਤੌਰ ‘ਤੇ ਹੋਮਵਰਕ ਤਿਆਰ ਕੀਤਾ ਗਿਆ ਸੀ।