CBSE ਨੇ 12ਵੀਂ ਤੇ 10 ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ।

12ਵੀਂ ਜਮਾਤ ਵਿੱਚੋਂ 88.39% ਵਿਦਿਆਰਥੀ ਪਾਸ ਹੋਏ ਹਨ।

12ਵੀਂ ਜਮਾਤ ਵਿੱਚੋਂ 88.39% ਵਿਦਿਆਰਥੀ ਪਾਸ ਹੋਏ ਹਨ।

ਉੱਧਰ ਗੱਲ ਕਰੀਏ 10 ਵੀਂ ਜਮਾਤ ਦੇ ਨਤੀਜਿਆਂ ਦੀ ਤਾਂ ਉਸ ਵਿੱਚ 93 ਪ੍ਰਤੀਸ਼ਤ ਤੋਂ ਵੱਧ ਵਿਦਿਆਰਥੀ ਪਾਸ ਹੋਏ, ਜਿਨ੍ਹਾਂ ਵਿੱਚ ਕੁੜੀਆਂ ਦੀ ਪਾਸ ਪ੍ਰਤੀਸ਼ਤਤਾ ਮੁੰਡਿਆਂ ਨਾਲੋਂ ਦੋ ਪ੍ਰਤੀਸ਼ਤ ਵੱਧ ਸੀ।

ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, results.cbse.nic.in 'ਤੇ ਜਾ ਕੇ ਆਪਣੇ ਫਾਈਨਲ ਰਿਜਲਟ ਦੇਖ ਸਕਦੇ ਹਨ।

ਇਸ ਤੋਂ ਇਲਾਵਾ ਡਿਜੀਲਾਕਰ, ਉਮੰਗ ਐਪ ਤੇ SMS ਸੇਵਾਵਾਂ ਰਾਹੀਂ ਵੀ ਨਤੀਜੇ ਦੇਖ ਸਕਦੇ ਹਨ।

ਇਸ ਤੋਂ ਇਲਾਵਾ ਡਿਜੀਲਾਕਰ, ਉਮੰਗ ਐਪ ਤੇ SMS ਸੇਵਾਵਾਂ ਰਾਹੀਂ ਵੀ ਨਤੀਜੇ ਦੇਖ ਸਕਦੇ ਹਨ।

10ਵੀਂ ਜਮਾਤ: ਇਸ ਸਾਲ, 93.66 ਪ੍ਰਤੀਸ਼ਤ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ, ਜੋ ਕਿ ਪਿਛਲੇ ਸਾਲ ਦੇ 93.60 ਪ੍ਰਤੀਸ਼ਤ ਨਾਲੋਂ ਥੋੜ੍ਹਾ ਵੱਧ ਹੈ।

12 ਜਮਾਤ ਦੀ ਗੱਲ ਕਰੀਏ: ਪਿਛਲੇ ਸਾਲ ਦੇ ਮੁਕਾਬਲੇ ਪਾਸ ਪ੍ਰਤੀਸ਼ਤਤਾ ਵਿੱਚ 0.41% ਦਾ ਵਾਧਾ ਹੋਇਆ ਹੈ।

ਕੁੜੀਆਂ ਨੇ ਮੁੰਡਿਆਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਕੁੜੀਆਂ ਦੀ ਪਾਸ ਪ੍ਰਤੀਸ਼ਤਤਾ 91% ਤੋਂ ਵੱਧ ਹੈ ਜੋ ਮੁੰਡਿਆਂ ਨਾਲੋਂ 5.94% ਵੱਧ ਹੈ।



CBSE ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਕੁੱਲ 23,71,939 ਉਮੀਦਵਾਰ ਬੈਠੇ ਸਨ।

ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ 4 ਅਪ੍ਰੈਲ ਦੇ ਵਿਚਕਾਰ ਹੋਈ ਸੀ। ਇਸ ਵਿੱਚ 17.88 ਲੱਖ ਵਿਦਿਆਰਥੀ ਬੈਠੇ।