PSEB ਵੱਲੋਂ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ।

PSEB ਵੱਲੋਂ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ।

ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਵਿੱਚ ਵਾਧਾ ਕੀਤਾ ਹੈ। ਜਿਸ ਦਾ ਅਸਰ ਮਾਪਿਆਂ ਦੀ ਜੇਬ 'ਤੇ ਪਏਗਾ। ਬੋਰਡ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਰਵਿਸ ਫੀਸਾਂ 'ਚ ਵਾਧਾ ਕੀਤਾ ਗਿਆ ਹੈ।

ਅਕਾਦਮਿਕ ਸੈਸ਼ਨ 2025-26 ਤੋਂ ਵਿਦਿਆਰਥੀਆਂ ਨੂੰ ਸੇਵਾਵਾਂ ਲਈ ਨਵੀਂ ਦਰਾਂ ਅਨੁਸਾਰ ਭੁਗਤਾਨ ਕਰਨਾ ਪਵੇਗਾ।

ਸਰਟੀਫਿਕੇਟ ਦੀ ਦੂਜੀ ਕਾਪੀ, ਵੈਰੀਫਿਕੇਸ਼ਨ ਸਰਟੀਫਿਕੇਟ ਅਤੇ ਟ੍ਰਾਂਸਕ੍ਰਿਪਟ ਲਈ ਫੀਸ ₹900 ਨਿਰਧਾਰਤ ਕੀਤੀ ਗਈ ਹੈ।

ਮਾਈਗ੍ਰੇਸ਼ਨ ਸਰਟੀਫਿਕੇਟ ਲਈ ₹600 ਫੀਸ ਹੋਵੇਗੀ।

ਮਾਈਗ੍ਰੇਸ਼ਨ ਸਰਟੀਫਿਕੇਟ ਲਈ ₹600 ਫੀਸ ਹੋਵੇਗੀ।

ਟ੍ਰਾਂਸਕ੍ਰਿਪਟ (WES) ਲਈ ਫੀਸ ₹6000 ਨਿਰਧਾਰਤ ਕੀਤੀ ਗਈ ਹੈ।



ਸਰਟੀਫਿਕੇਟ ਵਿੱਚ ਜਾਣਕਾਰੀ ਦੀ ਤਰਤੀਬ ਜਾਂ ਗਲਤੀ ਠੀਕ ਕਰਨ ਦੀ ਫੀਸ (ਹਰ ਇੱਕ ਗਲਤੀ ਲਈ) ₹1300 ਹੋਵੇਗੀ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਕਲਾਸ ਦੇ ਨਿਯਮਤ ਵਿਦਿਆਰਥੀਆਂ ਲਈ ਪਰੀਖਿਆ ਫੀਸ ₹1500 ਨਿਰਧਾਰਤ ਕੀਤੀ ਗਈ ਹੈ, ਜਿਸ ਵਿੱਚ ਪ੍ਰਯੋਗਿਕ ਪਰੀਖਿਆ ਦੀ ਫੀਸ ਵੀ ਸ਼ਾਮਲ ਹੈ।

12ਵੀਂ ਕਲਾਸ ਲਈ ਨਿਯਮਤ ਵਿਦਿਆਰਥੀਆਂ ਦੀ ਫੀਸਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ।



ਪਰੀਖਿਆ ਫੀਸ (ਪ੍ਰੈਕਟੀਕਲ ਸਮੇਤ): ₹1900, ਕੰਪਾਰਟਮੈਂਟ ਜਾਂ ਵਾਧੂ ਵਿਸ਼ੇ ਦੀ ਫੀਸ: ₹1600, ਗ੍ਰੇਡ ਸੁਧਾਰ ਲਈ ਫੀਸ: ₹2300

ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ਾ ਲੈਣ 'ਤੇ ਪ੍ਰਤੀ ਵਿਸ਼ਾ ਫੀਸ: ₹400, ਸਰਟੀਫਿਕੇਟ ਫੀਸ: ₹270