ਸਰਕਾਰੀ ਨੌਕਰੀ ਲੱਭ ਰਹੇ ਨੌਜਵਾਨਾਂ ਲਈ ਚੰਗੀ ਖਬਰ! ਰੇਲਵੇ ਵਿਭਾਗ ਵੱਲੋਂ ਬੰਪਰ ਅਸਾਮੀਆਂ ਕੱਢੀਆਂ ਗਈਆਂ ਹਨ।



ਰੇਲਵੇ ਭਰਤੀ ਬੋਰਡ (RRB) ਵੱਲੋਂ 9,970 ਅਸਿਸਟੈਂਟ ਲੋਕੋ ਪਾਇਲਟ (ALP) ਪੋਸਟਾਂ ਲਈ ਵੱਡੀ ਭਰਤੀ ਮੁਹਿੰਮ ਦਾ ਐਲਾਨ ਕੀਤਾ ਗਿਆ ਹੈ।

ਇਹ ਭਰਤੀ ਮੁਹਿੰਮ ਭਾਰਤ ਸਰਕਾਰ ਦੇ ਰੇਲ ਮੰਤਰਾਲੇ ਦੇ ਅਧੀਨ ਕਰਵਾਈ ਜਾ ਰਹੀ ਹੈ।

ਇਸ ਭਰਤੀ ਮੁਹਿੰਮ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੇ ਘੱਟੋ-ਘੱਟ ਦਸਵੀਂ ਕਲਾਸ ਪਾਸ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਕੋਲ NCVT ਜਾਂ SCVT ਵੱਲੋਂ ਮਾਨਤਾ ਪ੍ਰਾਪਤ ਸੰਸਥਾ ਤੋਂ ਹੇਠਾਂ ਦਿੱਤੇ ਟਰੇਡਾਂ ਵਿੱਚ ITI ਹੋਣੀ ਚਾਹੀਦੀ ਹੈ

ਫਿਟਰ, ਇਲੈਕਟ੍ਰੀਸ਼ਨ, ਇੰਸਟਰੂਮੈਂਟ ਮਕੈਨਿਕ, ਮਿਲਰਾਈਟ/ਮੈਂਟੇਨੈਂਸ ਮਕੈਨਿਕ, ਮਕੈਨਿਕ (ਰੇਡੀਓ/TV), ਇਲੈਕਟ੍ਰੋਨਿਕਸ ਮਕੈਨਿਕ, ਮਕੈਨਿਕ (ਮੋਟਰ ਵਾਹਨ), ਵਾਇਰਮੈਨ, ਟਰੈਕਟਰ ਮਕੈਨਿਕ, ਆਰਮੇਚਰ ਅਤੇ ਕੋਇਲ ਵਾਈਂਡਰ, ਮਕੈਨਿਕਲ (ਡੀਜ਼ਲ), ਹੀਟ ਇੰਜਣ, ਟਰਨਰ, ਮਸ਼ੀਨਿਸਟ, ਰੈਫ੍ਰਿਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਮਕੈਨਿਕ।

ITI ਦੇ ਬਦਲੇ ਉਮੀਦਵਾਰ ਦਸਵੀਂ ਪਾਸ ਹੋਣ ਦੇ ਨਾਲ-ਨਾਲ ਮਾਨਤਾ ਪ੍ਰਾਪਤ ਸੰਸਥਾ ਤੋਂ ਮਕੈਨਿਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋਮੋਬਾਈਲ ਇੰਜੀਨੀਅਰਿੰਗ ਜਾਂ ਇਨ੍ਹਾਂ ਇੰਜੀਨੀਅਰਿੰਗ ਸ਼ਾਖਾਵਾਂ ਦੇ ਸੰਯੁਕਤ ਕੋਰਸ ਵਿੱਚ ਤਿੰਨ ਸਾਲਾ ਡਿਪਲੋਮਾ ਹੋਣੀ ਚਾਹੀਦੀ ਹੈ।

ਭਰਤੀ ਲਈ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ।

ਉਮੀਦਵਾਰਾਂ ਦੀ ਚੋਣ ਕਮਪਿਊਟਰ ਅਧਾਰਤ ਪ੍ਰੀਖਿਆਵਾਂ (CBT 1, CBT 2, CBAT), ਦਸਤਾਵੇਜ਼ ਜਾਂਚ ਅਤੇ ਮੈਡੀਕਲ ਟੈਸਟ ਰਾਹੀਂ ਕੀਤੀ ਜਾਵੇਗੀ।

ਮਹਿਲਾ/ਈ.ਬੀ.ਸੀ./ਐੱਸ.ਸੀ./ਐੱਸ.ਟੀ./ਪੁਰਾਣੇ ਫੌਜੀ/ਟ੍ਰਾਂਸਜੈਂਡਰ/ਅਲਪ ਸੰਖੈਕ ਵਰਗ ਦੇ ਉਮੀਦਵਾਰਾਂ ਲਈ ਫੀਸ: ₹250 ਹੈ। ਅਤੇ ਬਾਕੀਆਂ ਦੇ ਲਈ 500 ਰੁਪਏ ਹੈ।

ਭਾਰਤੀ ਰੇਲ ਭਰਤੀ ਬੋਰਡ ਦੀ ਆਧਿਕਾਰਿਕ ਵੈਬਸਾਈਟ 'ਤੇ ਜਾਓ।

ਭਾਰਤੀ ਰੇਲ ਭਰਤੀ ਬੋਰਡ ਦੀ ਆਧਿਕਾਰਿਕ ਵੈਬਸਾਈਟ 'ਤੇ ਜਾਓ।

ਹੋਮਪੇਜ 'ਤੇ CEN 2025 – Assistant Loco Pilot Recruitment ਲਿੰਕ ਲੱਭੋ ਅਤੇ ਕਲਿੱਕ ਕਰੋ। ਅਤੇ ਸਾਰਾ ਫਾਰਮ ਭਰ ਦਿਓ