ਇੰਡੀਆ ਪੋਸਟ ਪੇਮੈਂਟਸ ਬੈਂਕ (IPPB) ਵਲੋਂ ਸਰਕਲ ਬੇਸਡ ਆਫੀਸਰ (CBO) ਦੇ ਪਦਾਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।



ਇਸ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।

ਇੱਛੁਕ ਅਤੇ ਯੋਗ ਉਮੀਦਵਾਰ IPPB ਦੀ ਅਧਿਕਾਰਤ ਵੈਬਸਾਈਟ www.ippbonline.com 'ਤੇ ਜਾ ਕੇ 21 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।

ਆਖਰੀ ਤਰੀਕ: 21 ਮਾਰਚ 2025

ਆਖਰੀ ਤਰੀਕ: 21 ਮਾਰਚ 2025

ਅਰਜ਼ੀ ਕਰਨ ਦਾ ਢੰਗ: ਆਨਲਾਈਨ ਹੈ। ਜਿਸ ਕਰਕੇ ਤੁਸੀਂ ਵੈਬਸਾਈਟ: www.ippbonline.com ਜਾ ਕੇ ਅਪਲਾਈ ਕਰ ਸਕਦੇ ਹੋ।

ਇਸ ਭਰਤੀ ਵਿੱਚ ਹਿੱਸਾ ਲੈਣ ਲਈ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕਿਸੇ ਵੀ ਸਟਰੀਮ 'ਚ ਗ੍ਰੈਜੂਏਟ ਡਿਗਰੀ ਹੋਣੀ ਜ਼ਰੂਰੀ ਹੈ।



ਇਨ੍ਹਾਂ ਨਾਲ ਹੀ ਉਮੀਦਵਾਰ ਅਰਜ਼ੀ ਕਰਨ ਵਾਲੇ ਰਾਜ ਦਾ ਨਿਵਾਸੀ ਹੋਣਾ ਚਾਹੀਦਾ ਹੈ।



ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧੋ-ਵੱਧ ਉਮਰ 35 ਸਾਲ ਹੋਣੀ ਚਾਹੀਦੀ ਹੈ।

Reserved categories ਨੂੰ ਉਮਰ 'ਚ ਸਰਕਾਰੀ ਨਿਯਮਾਂ ਅਨੁਸਾਰ ਛੋਟ ਮਿਲੇਗੀ।



ਜਨਰਲ, OBC ਅਤੇ EWS ਵਰਗਾਂ ਦੇ ਉਮੀਦਵਾਰਾਂ ਨੂੰ 750 ਰੁਪਏ ਫੀਸ ਦੇਣੀ ਪਵੇਗੀ।

SC, ST ਅਤੇ PH ਵਰਗਾਂ ਦੇ ਉਮੀਦਵਾਰਾਂ ਨੂੰ ਸਿਰਫ 150 ਰੁਪਏ ਫੀਸ ਦਿੰਨੀ ਪਵੇਗੀ।



ਇਹ ਫੀਸ ਆਨਲਾਈਨ ਮਾਧਿਅਮ ਰਾਹੀਂ ਜਮ੍ਹਾਂ ਕਰਵਾਈ ਜਾ ਸਕਦੀ ਹੈ।