CTET 2024 ਦੀ ਤਰੀਕ ਵਿੱਚ ਬਦਲਾਅ, ਹੁਣ ਇਸ ਦਿਨ ਹੋਵੇਗੀ ਪ੍ਰੀਖਿਆ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੁਆਰਾ ਦਸੰਬਰ ਵਿੱਚ ਹੋਣ ਵਾਲੀ ਸੀਟੀਈਟੀ ਪ੍ਰੀਖਿਆ ਦੀ ਮਿਤੀ ਨੂੰ ਦੁਬਾਰਾ ਬਦਲ ਦਿੱਤਾ ਗਿਆ ਹੈ। ਇਹ ਇਮਤਿਹਾਨ ਦੂਜੀ ਵਾਰ ਮੁਲਤਵੀ ਕੀਤਾ ਗਿਆ ਹੈ। ਪਹਿਲਾਂ CTET ਪ੍ਰੀਖਿਆ 1 ਦਸੰਬਰ 2024 ਨੂੰ ਹੋਣੀ ਸੀ ਜਿਸ ਨੂੰ ਬਾਅਦ ਵਿੱਚ 15 ਦਸੰਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਹਾਲ ਹੀ ਵਿੱਚ, 15 ਦਸੰਬਰ ਨੂੰ ਹੋਣ ਵਾਲੀਆਂ ਕੁਝ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਕਾਰਨ ਬੋਰਡ ਨੇ ਉਮੀਦਵਾਰਾਂ ਦੀਆਂ ਬੇਨਤੀਆਂ ਤੋਂ ਬਾਅਦ ਇੱਕ ਵਾਰ ਫਿਰ ਪ੍ਰੀਖਿਆ ਦੀ ਮਿਤੀ ਵਿੱਚ ਸੋਧ ਕੀਤੀ ਹੈ। ਇਸ ਲਈ, ਉਮੀਦਵਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, 14 ਦਸੰਬਰ 2024 (ਸ਼ਨੀਵਾਰ) ਨੂੰ CTET ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। CBSE ਨੇ ਆਪਣੇ ਅਧਿਕਾਰਤ ਨੋਟਿਸ 'ਚ ਦੱਸਿਆ ਕਿ ਜੇਕਰ ਕਿਸੇ ਖਾਸ ਸ਼ਹਿਰ 'ਚ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੈ ਤਾਂ ਉਸ ਸ਼ਹਿਰ 'ਚ ਪ੍ਰੀਖਿਆ 15 ਦਸੰਬਰ ਨੂੰ ਵੀ ਕਰਵਾਈ ਜਾ ਸਕਦੀ ਹੈ।