PSEB ਨੇ ਮਾਰਚ ਵਿੱਚ ਹੋਈਆਂ 8ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ 30 ਅਪ੍ਰੈਲ ਨੂੰ ਐਲਾਨ ਦਿੱਤੇ ਹਨ। ਲੜਕਿਆਂ ਨੇ 12ਵੀਂ ਜਮਾਤ ਵਿੱਚ ਜਿੱਤ ਹਾਸਲ ਕੀਤੀ ਹੈ। ਏਕਮਪ੍ਰੀਤ ਸਿੰਘ, ਲੁਧਿਆਣਾ ਨੇ 100 ਪ੍ਰਤੀਸ਼ਤ, ਮੁਕਤਸਰ ਸਾਹਿਬ ਦੇ ਰਵੀਉਦੈ ਸਿੰਘ ਦੂਜੇ ਅਤੇ ਬਠਿੰਡਾ ਤੋਂ ਅਸ਼ਵਨੀ ਤੀਜੇ ਸਥਾਨ 'ਤੇ ਰਿਹਾ। ਜੇਕਰ ਗੱਲ ਕਰੀਏ 8ਵੀਂ ਜਮਾਤ ਦੇ ਨਤੀਜਿਆਂ ਦੀ ਤਾਂ ਉੱਥੇ ਕੁੜੀਆਂ ਨੇ ਬਾਜ਼ੀ ਮਾਰੀ। ਬਠਿੰਡਾ ਦੀ ਹਰਨੂਰਪ੍ਰੀਤ ਕੌਰ 600/600 ਅੰਕ ਪ੍ਰਾਪਤ ਕਰਕੇ ਟੌਪ ਕੀਤਾ ਹੈ। ਦੂਜੇ ਸਥਾਨ ‘ਤੇ ਗੁਰਲੀਨ ਕੌਰ ਅਤੇ ਅਰਮਾਨਦੀਪ ਸਿੰਘ ਤੀਜੇ ਸਥਾਨ ‘ਤੇ ਰਹੇ ਹਨ। 284452 ਵਿਚੋਂ 264662 ਬੱਚੇ ਪਾਸ ਹੋਏ ਹਨ। ਬਾਕੀ ਵਿਦਿਆਰਥੀ ਅਗਲੇ ਦਿਨ ਯਾਨੀਕਿ ਕੱਲ੍ਹ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ 'ਤੇ ਨਤੀਜਾ ਦੇਖ ਸਕਣਗੇ। ਨਤੀਜੇ ਦੇਖਣ ਲਈ, ਵਿਦਿਆਰਥੀ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਓ। ਇਸ ਤੋਂ ਬਾਅਦ, ਵਿਦਿਆਰਥੀ ਹੋਮ ਪੇਜ 'ਤੇ 12ਵੀਂ ਜਮਾਤ ਦਾ ਨਤੀਜਾ ਲਿੰਕ 'ਤੇ ਕਲਿੱਕ ਕਰੋ। ਇਸੇ ਤਰ੍ਹਾਂ 8ਵੀਂ ਕਲਾਸ ਦਾ ਨਤੀਜਾ ਦੇਖਣ ਲਈ 8ਵੀਂ ਜਮਾਤ ਦਾ ਨਤੀਜਾ ਲਿੰਕ 'ਤੇ ਕਲਿੱਕ ਕਰੋ ਹੁਣ ਵਿਦਿਆਰਥੀ ਦੇ ਸਾਹਮਣੇ ਇੱਕ ਨਵਾਂ ਪੇਜ ਖੁੱਲੇਗਾ। ਫਿਰ ਵਿਦਿਆਰਥੀ ਮੰਗੀ ਹੋਈ ਜਾਣਕਾਰੀ ਪ੍ਰਦਾਨ ਕਰਨ। ਇਸ ਤੋਂ ਬਾਅਦ ਵਿਦਿਆਰਥੀ ਸਬਮਿਟ ਬਟਨ 'ਤੇ ਕਲਿੱਕ ਕਰੋ। ਫਿਰ ਪ੍ਰੀਖਿਆ ਦਾ ਨਤੀਜਾ ਵਿਦਿਆਰਥੀ ਦੇ ਸਾਹਮਣੇ ਆਵੇਗਾ। ਵਿਦਿਆਰਥੀ ਨਤੀਜਾ ਡਾਊਨਲੋਡ ਕਰ ਸਕਦੇ ਹਨ।