ਅੱਜ ਪੰਜਾਬ ਸਕੂਲ ਵੱਲੋਂ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਦਿੱਤਾ ਗਿਆ ਹੈ।ਆਦਿੱਤੀ ਪੁੱਤਰੀ ਅਜੈ ਕੁਮਾਰ ਸਿੰਘ ਨੇ 650/650 ਸੌ ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।



ਇਸੇ ਸਕੂਲ ਦੀ ਅਲੀਸ਼ ਸ਼ਰਮਾ ਪੁੱਤਰੀ ਮਹਿੰਦਰ ਸ਼ਰਮਾ ਨੇ 650/645 ਅੰਕ ਲੈ ਕੇ ਦੂਜਾ ਤੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਵਾਂ ਤਨੈਲ ਤਹਿਸੀਲ ਬਕਾਲਾ (ਅੰਮ੍ਰਿਤਸਰ) ਦੀ ਕਰਮਨਪ੍ਰੀਤ ਕੌਰ ਪੁੱਤਰੀ ਜਗਰੂਪ ਸਿੰਘ ਨੇ 650/645 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।



ਬੇਸ਼ੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਮਾਰਚ ਮਹੀਨੇ ਲਈ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ



ਪਰ ਵਿਦਿਆਰਥੀ ਆਪਣਾ ਰਿਜਲਟ ਕੱਲ੍ਹ ਹੀ ਚੈੱਕ ਕਰ ਸਕਣਗੇ।



ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ 19 ਅਪਰੈਲ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਉਪਰ ਵੇਖ ਸਕਦੇ ਹਨ।



10ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹੇਠ ਦਿੱਤੀਆਂ ਵੈਬਸਾਈਟਾਂ ਉਪਰ ਚੈੱਕ ਕੀਤਾ ਜਾ ਸਕਦਾ ਹੈ।



ਪਹਿਲੀ ਵੈਬਸਾਈਟ www.pseb.ac.in ਹੈ। ਦੂਜੀ ਵੈਬਸਾਈਟ www.indiaresults.com ਹੈ।



ਨਤੀਜਾ ਵੇਖਣ ਲਈ ਵਿਦਿਆਰਥੀ ਨੂੰ ਉਪਰੋਕਤ ਵੈਬਸਾਈਟ ਉਪਰ ਜਾਣਾ ਪਵੇਗਾ।



ਇਸ ਤੋਂ ਬਾਅਦ ਆਪਣਾ ਰੋਲ ਨੰਬਰ ਤੇ ਹੋਰ ਡਿਟੇਲ ਭਰਨ ਤੋਂ ਬਾਅਦ ਨਤੀਜਾ ਸਕਰੀਨ ਉਪਰ ਆ ਜਾਏਗਾ।



ਲੜਕੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 98.11, ਲੜਕਿਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 96.47 ਰਹੀ। ਇਸ ਵਾਰ ਨਤੀਜਾ ਪਿਛਲੇ ਸਾਲ ਨਾਲੋਂ ਥੋੜ੍ਹਾ ਘੱਟ ਰਿਹਾ।