Punjab Holiday: ਸਕੂਲੀ ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਇੱਕ ਵਾਰ ਫਿਰ ਤੋਂ ਸੋਮਵਾਰ ਅਤੇ ਮੰਗਲਵਾਰ ਯਾਨੀ 14 ਅਤੇ 15 ਸਤੰਬਰ ਨੂੰ ਛੁੱਟੀ ਆ ਰਹੀ ਹੈ।

Published by: ABP Sanjha

ਦਰਅਸਲ, 14 ਸਤੰਬਰ ਨੂੰ ਗਣੇਸ਼ ਚਤੁਰਥੀ ਮੌਕੇ ਕਈ ਸੂਬਿਆਂ ਵਿੱਚ ਛੁੱਟੀ ਹੋਏਗੀ। ਹਾਲਾਂਕਿ, ਪੰਜਾਬ ਵਿੱਚ 15 ਸਤੰਬਰ ਮੰਗਲਵਾਰ ਨੂੰ 'ਰਾਖਵੀਂ ਛੁੱਟੀ' (reserved holiday) ਹੈ। ਦਰਅਸਲ 15 ਸਤੰਬਰ ਨੂੰ ਸੰਵਤਸਰੀ ਦਿਵਸ ਮਨਾਇਆ ਜਾਂਦਾ ਹੈ।

Published by: ABP Sanjha

ਮੱਧ ਪ੍ਰਦੇਸ਼ ਵਿੱਚ 14 ਸਤੰਬਰ, 2026 ਨੂੰ ਗਣੇਸ਼ ਚਤੁਰਥੀ ਦੇ ਮੌਕੇ 'ਤੇ ਸਰਕਾਰੀ ਛੁੱਟੀ ਰਹੇਗੀ। ਗਣੇਸ਼ ਚਤੁਰਥੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ।

Published by: ABP Sanjha

ਛੁੱਟੀਆਂ ਕਾਰਨ ਸਰਕਾਰੀ ਦਫ਼ਤਰ, ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਇਸ ਨਾਲ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦਾ ਸਮਾਂ ਮਿਲੇਗਾ।

Published by: ABP Sanjha

ਲੋਕ ਗਣੇਸ਼ ਪੂਜਾ ਅਤੇ ਹੋਰ ਧਾਰਮਿਕ ਰਸਮਾਂ ਵਿੱਚ ਹਿੱਸਾ ਲੈ ਸਕਣਗੇ। ਹਾਲਾਂਕਿ, ਜ਼ਰੂਰੀ ਸੇਵਾਵਾਂ ਵਿੱਚ ਲੱਗੇ ਦਫ਼ਤਰਾਂ ਅਤੇ ਸੰਸਥਾਵਾਂ ਲਈ ਛੁੱਟੀਆਂ ਦੇ ਨਿਯਮ ਵੱਖ-ਵੱਖ ਹੋ ਸਕਦੇ ਹਨ।

Published by: ABP Sanjha

ਪੰਜਾਬ ਸਰਕਾਰ ਵੱਲੋਂ ਜਾਰੀ ਕੈਲੰਡਰ ਤਹਿਤ ਸਰਕਾਰੀ ਕਰਮਚਾਰੀਆਂ ਨੂੰ 27 ਰਾਖਵੀਆਂ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਉਹ ਕੋਈ ਵੀ ਦੋ ਛੁੱਟੀਆਂ ਲੈ ਸਕਦੇ ਹਨ। ਇਸ ਸੂਚੀ ਵਿੱਚ 20, 25 ਅਤੇ 28 ਸਤੰਬਰ ਦੀਆਂ ਰਾਖਵੀਆਂ ਛੁੱਟੀਆਂ ਵੀ ਸ਼ਾਮਲ ਹਨ।

Published by: ABP Sanjha

ਹਾਲਾਂਕਿ, ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਇਹ ਕੋਈ 'ਗਜ਼ਟਿਡ ਛੁੱਟੀ' ਨਹੀਂ ਹੈ, ਸਗੋਂ ਇੱਕ ਰਾਖਵੀਂ ਛੁੱਟੀ ਹੈ; ਇਸ ਲਈ ਸਕੂਲ, ਕਾਲਜ ਅਤੇ ਵਪਾਰਕ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ।

Published by: ABP Sanjha

ਪੰਜਾਬ ਸਰਕਾਰ ਨੇ 15 ਸਤੰਬਰ 2026 (ਮੰਗਲਵਾਰ) ਨੂੰ ਸੰਵਤਸਰੀ ਦਿਵਸ ਦੇ ਮੌਕੇ ‘ਤੇ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਨਿਗਮਾਂ ਅਤੇ ਪੰਚਾਇਤੀ ਅਦਾਰਿਆਂ ਵਿੱਚ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਹੈ।

Published by: ABP Sanjha

ਇਹ ਛੁੱਟੀ ਸਿਰਫ਼ ਸਰਕਾਰੀ ਮੁਲਾਜ਼ਮਾਂ ਲਈ ਹੀ ਲਾਗੂ ਹੋਵੇਗੀ। ਪੰਜਾਬ ਸਰਕਾਰ ਵੱਲੋਂ ਜਾਰੀ 2026 ਦੀ ਛੁੱਟੀਆਂ ਦੀ ਅਧਿਕਾਰਤ ਲਿਸਟ ਅਨੁਸਾਰ 15 ਸਤੰਬਰ ਨੂੰ “Samvatsari Day” ਵਜੋਂ ਦਰਜ ਕੀਤਾ ਗਿਆ ਹੈ।

Published by: ABP Sanjha