Punjab Holidays 2026: ਵਿਦਿਆਰਥੀਆਂ ਅਤੇ ਸਰਕਾਰੀ ਮੁਲਾਜ਼ਮਾਂ ਲਈ ਸਤੰਬਰ ਮਹੀਨਾ ਬਹੁਤ ਖਾਸ ਹੈ, ਕਿਉਂਕਿ ਮਹੀਨੇ ਦੇ ਆਖਰੀ ਹਫ਼ਤੇ ਵੀ ਹਰ ਕਿਸੇ ਨੂੰ ਛੁੱਟੀਆਂ ਦਾ ਆਨੰਦ ਮਿਲਣ ਵਾਲਾ ਹੈ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਇਸ ਵਾਰ ਹਫਤਾਵਾਰੀ ਛੁੱਟੀਆਂ ਮਿਲਣ ਵਾਲੀਆਂ ਹਨ। 26 ਅਤੇ 27 ਸਤੰਬਰ ਨੂੰ ਸ਼ਨੀਵਾਰ ਤੇ ਐਤਵਾਰ ਦੀ ਹਫ਼ਤਾਵਾਰੀ ਛੁੱਟੀ ਅਤੇ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਹੈ।

Published by: ABP Sanjha

ਪੰਜਾਬ ਸਰਕਾਰ ਦੀ 2026 ਦੀ ਛੁੱਟੀਆਂ ਦੀ ਸੂਚੀ ਵਿਚ 28 ਸਤੰਬਰ ਰਿਜ਼ਰਵਡ ਹੌਲੀਡੇ ਵਜੋਂ ਦਰਜ ਹਨ। ਪੰਜਾਬ ਸਰਕਾਰ ਦੀ 2026 ਦੀ ਸਰਕਾਰੀ ਛੁੱਟੀਆਂ ਦੀ ਸੂਚੀ ਵਿਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਰਿਜ਼ਰਵਡ ਹੌਲੀਡੇ ਦੀ ਸੂਚੀ ਵਿਚ ਸ਼ਾਮਲ ਹਨ।

Published by: ABP Sanjha

ਇਸ ਦਾ ਮਤਲਬ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਸਾਲ ਦੌਰਾਨ ਰਿਜ਼ਰਵਡ ਹੌਲੀਡੇ ਵਿੱਚੋਂ ਕੋਈ ਵੀ ਦੋ ਛੁੱਟੀਆਂ ਚੁਣਨ ਦੀ ਇਜਾਜ਼ਤ ਹੈ।

Published by: ABP Sanjha

ਇਸ ਲਈ 28 ਸਤੰਬਰ ਦੀਆਂ ਛੁੱਟੀਆਂ ਦਾ ਲਾਭ ਲੈਣ ਲਈ ਸਬੰਧਤ ਵਿਭਾਗ ਦੇ ਨਿਯਮਾਂ ਮੁਤਾਬਕ ਰਿਜ਼ਰਵਡ ਹੌਲੀਡੇ ਦੀ ਚੋਣ ਕਰਨੀ ਪਵੇਗੀ।

Published by: ABP Sanjha

ਜਾਣਕਾਰੀ ਲਈ ਦੱਸ ਦੇਈਏ ਕਿ ਇਹ ਛੁੱਟੀਆਂ ਸਰਕਾਰੀ ਮੁਲਾਜ਼ਮਾਂ ਲਈ ਹਨ। ਇਸ ਕਰਕੇ ਇਨ੍ਹਾਂ ਤਾਰੀਖ਼ਾਂ ਨੂੰ ਸਰਕਾਰੀ ਦਫ਼ਤਰਾਂ ਦੀ ਛੁੱਟੀ ਵਜੋਂ ਦੇਖਿਆ ਜਾ ਰਿਹਾ ਹੈ। ਸਕੂਲਾਂ ਅਤੇ ਕਾਲਜਾਂ ਲਈ ਇਹ ਛੁੱਟੀ ਲਾਗੂ ਨਹੀਂ ਹੁੰਦੀ।

Published by: ABP Sanjha

ਵਿਦਿਅਕ ਅਦਾਰਿਆਂ ਦੀਆਂ ਛੁੱਟੀਆਂ ਉਨ੍ਹਾਂ ਦੇ ਸਿੱਖਿਆ ਵਿਭਾਗ, ਬੋਰਡ ਜਾਂ ਸੰਸਥਾ ਦੇ ਵੱਖਰੇ ਕੈਲੰਡਰ ਅਤੇ ਸਰਕੂਲਰ ਮੁਤਾਬਕ ਤੈਅ ਹੋ ਸਕਦੀਆਂ ਹਨ।

Published by: ABP Sanjha

ਇਸ ਲਈ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਆਪਣੇ ਸਕੂਲ ਜਾਂ ਕਾਲਜ ਤੋਂ ਪੁਸ਼ਟੀ ਕਰ ਲੈਣੀ ਚਾਹੀਦੀ ਹੈ।

Published by: ABP Sanjha