ਜਦੋਂ ਏਜਾਜ਼ ਨੇ ਅਚਾਨਕ ਇਸ ਤਰ੍ਹਾਂ ਨਾਲ ਪ੍ਰਪੋਜ਼ ਕੀਤਾ ਤਾਂ ਪਵਿਤਰ ਲਾਲ ਹੋ ਗਈ। ਏਜਾਜ਼ ਨੇ ਇਸ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੀ ਮੰਗਣੀ ਦੀ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਏਜਾਜ਼ ਖਾਨ ਨੇ ਦੱਸਿਆ ਹੈ ਕਿ ਉਹ ਵਿਆਹ ਲਈ ਸਹੀ ਸਮੇਂ ਦਾ ਇੰਤਜ਼ਾਰ ਕਰ ਰਹੇ ਸਨ।
ਏਜਾਜ਼ ਨੇ ਕੈਪਸ਼ਨ 'ਚ ਲਿਖਿਆ, ''ਬੇਬੀ, ਇਹ ਕਦੇ ਨਹੀਂ ਆਵੇਗਾ ਜੇਕਰ ਅਸੀਂ ਸਹੀ ਸਮੇਂ ਦਾ ਇੰਤਜ਼ਾਰ ਕਰਦੇ ਰਹੀਏ, ਮੈਂ ਤੁਹਾਡੇ ਨਾਲ ਸਭ ਤੋਂ ਵਧੀਆ ਵਾਅਦਾ ਕਰਦਾ ਹਾਂ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਉਸ ਨੇ 'ਹਾਂ' ਕਿਹਾ।