ਆਂਵਲਾ ਸਿਹਤ ਲਈ ਬੇਹੱਦ ਫਾਇਦੇਮੰਦ ਖਾਣ ਹੈ। ਆਯੁਰਵੇਦ ਵਿੱਚ ਅੰਮ੍ਰਿਤ ਫਲ ਕਿਹਾ ਜਾਂਦਾ ਹੈ। ਇਹ ਵਿਟਾਮਿਨ-ਸੀ ਦਾ ਸਭ ਤੋਂ ਵਧੀਆ ਸਰੋਤ ਹੈ।
ABP Sanjha

ਆਂਵਲਾ ਸਿਹਤ ਲਈ ਬੇਹੱਦ ਫਾਇਦੇਮੰਦ ਖਾਣ ਹੈ। ਆਯੁਰਵੇਦ ਵਿੱਚ ਅੰਮ੍ਰਿਤ ਫਲ ਕਿਹਾ ਜਾਂਦਾ ਹੈ। ਇਹ ਵਿਟਾਮਿਨ-ਸੀ ਦਾ ਸਭ ਤੋਂ ਵਧੀਆ ਸਰੋਤ ਹੈ।

ਹਰ ਮੌਸਮ ਵਿੱਚ ਆਂਵਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਆਂਵਲਾ ਸਾਡੀ ਸਿਹਤ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ABP Sanjha

ਹਰ ਮੌਸਮ ਵਿੱਚ ਆਂਵਲਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਆਂਵਲਾ ਸਾਡੀ ਸਿਹਤ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਚਾਹੇ ਇਹ ਚਮੜੀ ਦੇ ਜ਼ਿੱਦੀ ਧੱਬਿਆਂ ਨੂੰ ਹਟਾਉਣ ਲਈ ਹੋਵੇ ਜਾਂ ਰੰਗ ਨੂੰ ਸੁਧਾਰਨ ਲਈ, ਤੁਸੀਂ ਆਂਵਲੇ ਦੀ ਵਰਤੋਂ ਕਰ ਸਕਦੇ ਹੋ।
ABP Sanjha

ਚਾਹੇ ਇਹ ਚਮੜੀ ਦੇ ਜ਼ਿੱਦੀ ਧੱਬਿਆਂ ਨੂੰ ਹਟਾਉਣ ਲਈ ਹੋਵੇ ਜਾਂ ਰੰਗ ਨੂੰ ਸੁਧਾਰਨ ਲਈ, ਤੁਸੀਂ ਆਂਵਲੇ ਦੀ ਵਰਤੋਂ ਕਰ ਸਕਦੇ ਹੋ।

ਇਸਦੀ ਵਰਤੋਂ ਵਧਦੀ ਉਮਰ ਦੇ ਨਾਲ ਚਮੜੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵੀ ਕੀਤੀ ਜਾ ਸਕਦੀ ਹੈ। ਆਂਵਲੇ ਦੀ ਵਰਤੋਂ ਚਿਹਰੇ ਦੀ ਮਾਲਿਸ਼ ਲਈ ਵੀ ਕੀਤੀ ਜਾ ਸਕਦੀ ਹੈ।
ABP Sanjha

ਇਸਦੀ ਵਰਤੋਂ ਵਧਦੀ ਉਮਰ ਦੇ ਨਾਲ ਚਮੜੀ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵੀ ਕੀਤੀ ਜਾ ਸਕਦੀ ਹੈ। ਆਂਵਲੇ ਦੀ ਵਰਤੋਂ ਚਿਹਰੇ ਦੀ ਮਾਲਿਸ਼ ਲਈ ਵੀ ਕੀਤੀ ਜਾ ਸਕਦੀ ਹੈ।

ABP Sanjha

ਚਿਹਰੇ ਦੀ ਮਸਾਜ ਲਈ 1 ਚਮਚ ਆਂਵਲੇ ਦੇ ਰਸ 'ਚ 1 ਚਮਚ ਬਦਾਮ ਦਾ ਤੇਲ ਮਿਲਾਓ। ਫਿਰ ਸਵੇਰੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਮਿਸ਼ਰਣ ਨਾਲ ਆਪਣੇ ਚਿਹਰੇ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ।

ABP Sanjha

ਇਸ ਨੂੰ ਚਿਹਰੇ 'ਤੇ 15 ਮਿੰਟ ਲਈ ਲੱਗਾ ਰਹਿਣ ਦਿਓ। ਫਿਰ ਬਾਅਦ ਵਿਚ ਚਿਹਰਾ ਸਾਫ਼ ਕਰ ਲਓ।

ABP Sanjha

ਝੁਰੜੀਆਂ ਅਤੇ ਬਲੈਕਹੈੱਡਸ ਦੀ ਸਮੱਸਿਆ ਤੋਂ ਬਚਣ ਲਈ ਰੋਜ਼ਾਨਾ ਆਪਣੀ ਚਮੜੀ ਨੂੰ ਸਕ੍ਰਬ ਕਰੋ। ਫਿਰ ਆਂਵਲੇ ਤੋਂ ਸਕ੍ਰਬ ਤਿਆਰ ਕਰੋ। ਇਸ ਦੇ ਲਈ ਦੋ ਕੱਚੇ ਆਂਵਲੇ ਨੂੰ ਪੀਸ ਕੇ ਪੇਸਟ ਬਣਾ ਲਓ।

ABP Sanjha

ਫਿਰ ਇਸ 'ਚ ਅੱਧਾ ਚਮਚ ਸ਼ਹਿਦ ਮਿਲਾਓ। ਦੋਵਾਂ ਨੂੰ ਮਿਲਾਉਣ ਤੋਂ ਬਾਅਦ 1 ਚਮਚ ਗ੍ਰੀਨ ਟੀ ਪਾਓ। ਫਿਰ ਇਸ ਮਿਸ਼ਰਣ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਰਗੜੋ। ਇਹ ਰੰਗ ਨੂੰ ਸੁਧਾਰਨ ਲਈ ਸਭ ਤੋਂ ਵਧੀਆ ਹੈ।

ABP Sanjha

ਜੇਕਰ ਤੁਹਾਨੂੰ ਮੁਹਾਸੇ ਦੀ ਸਮੱਸਿਆ ਹੈ ਤਾਂ ਤੁਹਾਨੂੰ ਆਂਵਲਾ ਫੇਸ ਪੈਕ ਨੂੰ ਆਪਣੀ ਸਕਿਨ ਕੇਅਰ ਰੂਟੀਨ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ABP Sanjha

ਇਸ ਫੇਸ ਪੈਕ ਨੂੰ ਬਣਾਉਣ ਲਈ ਇੱਕ ਕਟੋਰੀ ਵਿੱਚ 2 ਚਮਚ ਆਂਵਲਾ ਪਾਊਡਰ ਦਹੀਂ ਅਤੇ ਗੁਲਾਬ ਜਲ ਦੇ ਨਾਲ ਮਿਲਾਓ।

ABP Sanjha

ਫਿਰ ਇਸ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਲਈ ਛੱਡ ਦਿਓ। 15 ਮਿੰਟ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ਼ ਕਰ ਲਓ।