ਅਮਰ ਸਿੰਘ ਚਮਕੀਲਾ ਚਮਕਦਾਰ ਸਿਤਾਰਾ ਸੀ, ਜਿਸ ਨੂੰ 8 ਮਾਰਚ 1988 ਨੂੰ ਖਾੜਕੂਆਂ ਨੇ ਸਦਾ ਲਈ ਬੁਝਾ ਦਿੱਤਾ ਸੀ। ਅੱਜ ਚਮਕੀਲੇ ਦੀ 36ਵੀਂ ਬਰਸੀ ਹੈ। ਕਿਹਾ ਜਾਂਦਾ ਹੈ ਕਿ 80ਆਂ ਦੇ ਦਹਾਕੇ 'ਚ ਚਮਕੀਲੇ ਦੀ ਪੂਰੀ ਚੜ੍ਹਾਈ ਸੀ, ਪਰ ਉਸ ਦੇ ਗਾਏ ਕਈ ਗਾਣਿਆਂ ਨੂੰ ਖਾੜਕੂ ਪਸੰਦ ਨਹੀਂ ਕਰ ਰਹੇ ਸਨ। ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਉਹ ਇਤਰਾਜ਼ਯੋਗ ਗਾਣੇ ਗਾਉਂਦਾ ਹੈ, ਜੋ ਕਿ ਸਮਾਜ 'ਚ ਗਲਤ ਸੰਦੇਸ਼ ਦਿੰਦੇ ਹਨ। ਜਦੋਂ ਚਮਕੀਲੇ ਨੂੰ ਬਾਰ ਬਾਰ ਖਾੜਕੂਆਂ ਤੋਂ ਧਮਕੀਆਂ ਮਿਲੀਆਂ ਤਾਂ ਉਹ ਖਾੜਕੂ ਸਿੰਘਾਂ ਤੋਂ ਮੁਆਫੀ ਮੰਗਣ ਪਹੁੰਚਿਆ ਸੀ। ਪਰ ਮੁਆਫੀ ਮੰਗਣ ਦੇ ਬਾਵਜੂਦ ਖਾੜਕੂਆਂ ਨੇ ਚਮਕੀਲੇ ਤੇ ਉਸ ਦੀ ਪਤਨੀ ਨੂੰ ਮੌਤ ਦ ਘਾਟ ਉਤਾਰ ਦਿੱਤਾ ਸੀ। ਅਜਿਹੇ ਗਾਣਿਆਂ ਕਰਕੇ ਹੀ ਚਮਕੀਲਾ ਖਾੜਕੂਆਂ ਦੇ ਰਾਡਾਰ 'ਤੇ ਆ ਗਿਆ ਸੀ। ਇੱਕ ਦਿਨ ਚਮਕੀਲੇ ਨੂੰ ਖਾੜਕੂਆਂ ਨੇ ਚਿੱਠੀ ਭੇਜ ਕੇ ਧਮਕੀ ਦਿੱਤੀ ਕਿ ਉਹ ਸੱਭਿਆਚਾਰ ਨਾਲ ਜੁੜੇ ਸਾਫ ਸੁਥਰੇ ਗਾਣੇ ਗਾਇਆ ਕਰੇ, ਨਹੀਂ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਚਮਕੀਲਾ ਮੁਆਫੀ ਮੰਗਣ ਲਈ ਖਾੜਕੂ ਸਿੰਘਾਂ ਦੀ ਪੰਜ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਇਆ ਸੀ। ਹਾਲਾਂਕਿ ਖਾੜਕੂ ਸਿੰਘਾਂ ਨੇ ਚਮਕੀਲੇ ਨੂੰ ਮੁਆਫੀ ਦੇ ਦਿੱਤੀ ਸੀ, ਗਾਇਕ ਰਣਜੀਤ ਮਨੀ ਨੇ ਚਮਕੀਲੇ ਦੀ ਮੌਤ ਤੋਂ ਬਾਅਦ ਦੇ ਭਿਆਨਕ ਮੰਜ਼ਰ ਬਾਰੇ ਕਈ ਗੱਲਾਂ ਦੱਸੀਆਂ ਸੀ। ਇਸ ਦੇ ਨਾਲ ਨਾਲ ਉਸ ਨੇ ਇਹ ਵੀ ਦੱਸਿਆ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਕਿਸ ਤਰ੍ਹਾਂ ਮਰਵਾਇਆ ਸੀ। ਰਣਜੀਤ ਮਨੀ ਨੇ ਕਿਹਾ, 'ਚਮਕੀਲਾ ਦੀ ਮੌਤ ਵਾਲਾ ਦਿਨ ਬੇਹੱਦ ਭਿਆਨਕ ਸੀ। ਕਈ ਕਲਾਕਾਰ ਪੰਜਾਬ ਛੱਡ ਕੇ ਭੱਜ ਗਏ ਸੀ। ਇਹੀ ਨਹੀਂ ਕਈ ਦਿੱਗਜ ਕਲਾਕਾਰ ਵੀ ਡਰਦੇ ਮਾਰੇ ਭੱਜ ਗਏ ਸੀ। ਉਸ ਨੇ ਕਿਹਾ, 'ਕਿਸੇ ਵੀ ਕਲਾਕਾਰ ਦਾ ਚਮਕੀਲੇ ਨੂੰ ਮਰਵਾਉਣ 'ਚ ਸਿੱਧਾ ਹੱਥ ਨਹੀਂ ਸੀ। ਉਹ ਜਦੋਂ ਵੀ ਜਾਕੇ ਖਾੜਕੂਆਂ ਨਾਲ ਬੈਠਦੇ ਸੀ, ਤਾਂ ਹਮੇਸ਼ਾ ਉਨ੍ਹਾਂ ਨੂੰ ਇਹੀ ਕਹਿ ਕੇ ਭੜਕਾਉਂਦੇ ਸੀ ਕਿ ਤੁਸੀਂ ਉਸ ਨੂੰ ਕੁੱਝ ਕਹਿੰਦੇ ਕਿਉਂ ਨਹੀਂ।' ਦੇਖੋ ਇਹ ਵੀਡੀਓ: