ਸੋਸ਼ਲ ਮੀਡੀਆ ਸਨਸਨੀ ਭਾਨਾ ਸਿੱਧੂ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। 12 ਫਰਵਰੀ ਨੂੰ ਭਾਨੇ ਨੂੰ ਮਲੇਰਕੋਟਲਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।



ਉਸ ਤੋਂ ਬਾਅਦ ਹੀ ਭਾਨਾ ਸਿੱਧੂ ਕਿਸਾਨ ਅੰਦੋਲਨ 'ਚ ਸਰਗਰਮ ਹੋ ਗਿਆ ਹੈ। ਉਹ ਆਪਣੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਿਹਾ ਹੈ।



ਇਸ ਦਰਮਿਆਨ ਭਾਨਾ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।



ਦਰਅਸਲ, ਬੀਤੇ ਦਿਨੀਂ ਭਾਨਾ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਫਰੌਡ ਟਰੈਵਲ ਏਜੰਟਾਂ 'ਤੇ ਭੜਕਿਆ।



ਭਾਨੇ ਨੇ ਏਜੰਟਾਂ ਨੂੰ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਿਹਾ ਕਿ 'ਮੈਂ ਹਾਲੇ ਕਿਸਾਨ ਅੰਦੋਲਨ ;ਚ ਬਿਜ਼ੀ ਹਾਂ,



ਮੇਰੇ ਵਾਪਸ ਆਉਣ ਤੋਂ ਪਹਿਲਾਂ ਜਿਹੜੇ ਲੋਕਾਂ ਦੇ ਪੈਸੇ ਖਾਧੇ ਉਨ੍ਹਾਂ ਦੇ ਪੈਸੇ ਮੋੜ ਦਿਓ, ਨਹੀਂ ਤਾਂ ਇਸ ਵਾਰ ਲੜਾਈ ਵੱਡੇ ਪੱਧਰ 'ਤੇ ਹੋਵੇਗੀ।'



ਇਸ ਦੇ ਨਾਲ ਨਾਲ ਭਾਨੇ ਨੇ ਇਹ ਵੀ ਕਿਹਾ ਕਿ ਇਸ ਵਾਰ ਉਹ ਕਾਨੂੰਨ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੂਰੇ ਸਿਸਟਮ ਨਾਲ ਕੰਮ ਕਰੇਗਾ ਅਤੇ ਬੇਸਕੂਰ ਲੋਕਾਂ ਦੇ ਪੈਸੇ ਵਾਪਸ ਮੁੜਵਾਏਗਾ।



ਕਾਬਿਲੇਗ਼ੌਰ ਹੈ ਕਿ ਭਾਨਾ ਸਿੱਧੂ ਲੰਬੇ ਸਮੇਂ ਤੋਂ ਟਰੈਵਲ ਏਜੰਟਾਂ ਦੇ ਖਿਲਾਫ ਲੜਾਈ ਲੜ ਰਿਹਾ ਹੈ।



ਉਸ ਨੇ ਕਿਹਾ ਕਿ ਟਰੈਵਲ ਏਜੰਟ ਇੱਕ ਮਾਫੀਆ ਹੈ, ਜੋ ਕਿ ਡਰੱਗ ਮਾਫੀਆ ਤੋਂ ਵੀ ਵੱਡਾ ਹੈ। ਹਰ ਰੋਜ਼ ਇਹ ਲੋਕਾਂ ਤੋਂ ਲੱਖਾਂ ਰੁਪਏ ਲੁੱਟਦੇ ਹਨ



ਅਤੇ ਲੋਕਾਂ ਨੂੰ ਲੁੱਟ ਕੇ ਆਪਣੇ ਘਰ ਭਰ ਰਹੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ 5 ਦਿਨ ਪਹਿਲਾਂ ਭਾਨਾ ਸਿੱਧੂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ।