ਅੱਜ ਤੁਹਾਨੂੰ ਮਧੂਬਾਲਾ ਨਾਲ ਜੁੜਿਆ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਸੁਣ ਕੇ ਤੁਹਾਨੂੰ ਵੀ ਸਿੱਖ ਹੋਣ 'ਤੇ ਮਾਣ ਹੋਵੇਗਾ।



ਮਧੂਬਾਲਾ ਦਾ ਧਰਮ ਭਾਵੇਂ ਮੁਸਲਿਮ ਸੀ, ਪਰ ਉਹ ਸਿੱਖ ਧਰਮ ਨੂੰ ਫਾਲੋ ਕਰਦੀ ਸੀ। ਉਸ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਦੀਵਾਨਗੀ ਇਸ ਹੱਦ ਤੱਕ ਸੀ,



ਕਿ ਉਹ ਫਿਲਮ ਸਾਈਨ ਕਰਨ ਤੋਂ ਪਹਿਲਾਂ ਸ਼ਰਤ ਰੱਖ ਦਿੰਦੀ ਸੀ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਛੁੱਟੀ ਕਰੇਗੀ।



ਇਸ ਦੇ ਨਾਲ ਨਾਲ ਮਧੂਬਾਲਾ ਫਿਲਮ ਦੇ ਸੈੱਟ 'ਤੇ ਜਪੁਜੀ ਸਾਹਿਬ ਦਾ ਪਾਠ ਵੀ ਕਰਦੀ ਰਹਿੰਦੀ ਸੀ।



ਫਾਰਸੀ ਭਾਸ਼ਾ 'ਚ ਲਿਖੇ ਜਪੁਜੀ ਸਾਹਿਬ ਦਾ ਪਾਠ ਉਹ ਹਰ ਰੋਜ਼ ਕਰਦੀ ਸੀ। ਮਧੂਬਾਲਾ ਦਾ ਕਰੀਅਰ 60 ਦੇ ਦਹਾਕਿਆਂ 'ਚ ਬੁਲੰਦੀਆਂ 'ਤੇ ਸੀ।



ਉਹ ਹਰ ਫਿਲਮ ਮੇਕਰ ਨਾਲ ਫਿਲਮ ਕਰਨ ਤੋਂ ਪਹਿਲਾਂ ਸ਼ਰਤ ਰੱਖਦੀ ਸੀ ਕਿ ਉਹ ਦੁਨੀਆ ਦੇ ਕਿਸੇ ਵੀ ਕੋਣੇ 'ਚ ਸ਼ੂਟਿੰਗ ਕਰੇ,



ਪਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਉਹ ਮੁੰਬਈ ਦੇ ਅੰਧੇਰੀ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਮੌਜੂਦ ਰਹੇਗੀ।



ਆਪਣੀ ਇਸੇ ਸ਼ਰਤ ਨੂੰ ਉਹ ਫਿਲਮ ਮੇਕਰਜ਼ ਦੇ ਨਾਲ ਐਗਰੀਮੈਂਟ 'ਚ ਲਿਖਵਾ ਲੈਂਦੀ ਸੀ। ਉਸ ਦੌਰ ਦੇ ਸੰਗੀਤ ਨਿਰਦੇਸ਼ਕ ਐੱਸ ਮਹਿੰਦਰਾ ਮੁਤਾਬਕ ਮਧੂਬਾਲਾ ਦੇ ਇਸ ਰਾਜ਼ ਦਾ ਖੁਲਾਸਾ ਉਦੋਂ ਹੋਇਆ



ਜਦੋਂ ਇਕ ਦਿਨ ਫਿਲਮ ਦੇ ਸੈੱਟ 'ਤੇ ਅਗਲੇ ਸ਼ੂਟ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਸਮੇਂ ਦੌਰਾਨ, ਆਪਣੇ ਖਾਲੀ ਸਮੇਂ ਵਿੱਚ, ਮਧੂਬਾਲਾ ਨੇ ਆਪਣੇ ਪਰਸ ਵਿੱਚੋਂ ਇੱਕ ਛੋਟੀ ਜਿਹੀ ਕਿਤਾਬ ਕੱਢੀ



ਅਤੇ ਆਪਣਾ ਸਿਰ ਢੱਕ ਲਿਆ ਅਤੇ ਇਸਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਉਸ ਨੂੰ ਫ਼ੋਨ ਆਇਆ ਕਿ ਅਗਲਾ ਸੀਨ ਤਿਆਰ ਹੈ। ਐਸ ਮਹਿੰਦਰਾ ਨੇ ਕਿਤਾਬ ਖੋਲ੍ਹ ਕੇ ਦੇਖਿਆ ਤਾਂ ਫ਼ਾਰਸੀ ਭਾਸ਼ਾ ਵਿੱਚ ਜਪੁਜੀ ਸਾਹਿਬ ਲਿਖਿਆ ਹੋਇਆ ਸੀ।