ਪੰਜਾਬੀ ਗਾਇਕ ਮਨਕੀਰਤ ਔਲਖ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।



ਉਸ ਦੇ ਗਾਏ ਗੀਤਾਂ ਨੂੰ ਯੂਟਿਊਬ 'ਤੇ ਮਿਲੀਅਨ ਵਿੱਚ ਵਿਊਜ਼ ਮਿਲਦੇ ਹਨ। ਇਸ ਦੇ ਨਾਲ ਨਾਲ ਗਾਇਕ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਫੈਨਜ਼ ਨੂੰ ਆਪਣੇ ਨਾਲ ਜੁੜੀ ਅਪਡੇਟਸ ਦਿੰਦਾ ਰਹਿੰਦਾ ਹੈ।



ਫਿਲਹਾਲ ਮਨਕੀਰਤ ਔਲਖ ਦੀ ਇੱਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ,



ਜਿਸ ਵਿੱਚ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਹਨ, ਹੁਣ ਪਰਿਵਾਰ ਦੀਆਂ ਤਸਵੀਰਾਂ ਦੇ ਵਿੱਚ ਇੱਕ ਲੜਕੀ ਦੀਆਂ ਕਈ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਹਨ।



ਇਸ ਲੜਕੀ ਨਾਲ ਮਨਕੀਰਤ ਖੁਦ ਨਜ਼ਰ ਆ ਰਿਹਾ ਹੈ।



ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਕਿਆਸ ਲਗਾ ਰਹੇ ਹਨ ਕਿ ਕਿਤੇ ਇਹੀ ਮਨਕੀਰਤ ਦੀ ਪਤਨੀ ਤਾਂ ਨਹੀਂ?



ਇਸ ਬਾਰੇ ਕੁੱਝ ਵੀ ਕਨਫਰਮ ਕਰਨਾ ਹਾਲੇ ਜਲਦਬਾਜ਼ੀ ਹੋਵੇਗੀ, ਪਰ ਜਿਸ ਤਰ੍ਹਾਂ ਮਨਕੀਰਤ ਨੇ ਉਸ ਲੜਕੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ,



ਉਸ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਦੋਵਾਂ ਵਿਚਾਲੇ ਕੋਈ ਰਿਸ਼ਤਾ ਹੈ।