ਸੋਨਮ ਬਾਜਵਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਸੋਨਮ ਬਾਜਵਾ ਪਿਛਲੇ ਕਰੀਬ ਇੱਕ ਦਹਾਕੇ ਤੋਂ ਪੰਜਾਬੀ ਇੰਡਸਟਰੀ ;ਚ ਐਕਟਿਵ ਹੈ।



ਉਸ ਨੇ ਆਪਣੇ ਫਿਲਮੀ ਕਰੀਅਰ 'ਚ ਹੁਣ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਹਿੱਟ ਫਿਲਮ ਦਿੱਤੀ ਹੈ।



ਇਹੀ ਨਹੀਂ ਸੋਨਮ ਬਾਜਵਾ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਭਿਨੇਤਰੀ ਹੈ। ਉਹ ਫਿਲਮ ਕਰਨ ਲਈ 1 ਤੋਂ ਡੇਢ ਕਰੋੜ ਫੀਸ ਚਾਰਜ ਕਰਦੀ ਹੈ।



ਇਹੀ ਨਹੀਂ ਉਹ ਕਈ ਵੱਡੀਆਂ ਕੰਪਨੀਆਂ ਦੇ ਮਸ਼ਹੂਰ ਬਰਾਂਡਾਂ ਨੂੰ ਵੀ ਐਂਡੋਰਸ ਕਰਦੀ ਹੈ। ਹਾਲ ਹੀ 'ਚ ਉਹ ਵੀਵੋ ਇੰਡੀਆ ਦੀ ਐਡ ਫਿਲਮ 'ਚ ਨਜ਼ਰ ਆਈ ਸੀ।



ਜੇ ਸੋਨਮ ਬਾਜਵਾ ਇੱਕ ਫਿਲਮ ਲਈ 1-ਡੇਢ ਕਰੋੜ ਫੀਸ ਲੈਂਦੀ ਹੈ। ਇਸ ਹਿਸਾਬ ਨਾਲ ਉਹ ਹਰ ਸਾਲ ਕਰੋੜਾਂ 'ਚ ਕਮਾਈ ਕਰਦੀ ਹੈ।



ਇਸ ਸਾਲ ਯਾਨਿ ਸਾਲ 2024 'ਚ ਸੋਨਮ ਦੀਆਂ 3 ਫਿਲਮਾਂ ਬੈਕ ਟੂ ਬੈਕ ਰਿਲੀਜ਼ ਹੋਣਗੀਆਂ। ਇਹ ਫਿਲਮਾਂ ਹਨ 'ਕੁੜੀ ਹਰਿਆਣੇ ਵੱਲ ਦੀ', 'ਨਿੱਕਾ ਜ਼ੈਲਦਾਰ 4' ਅਤੇ 'ਰੰਨਾਂ 'ਚ ਧੰਨਾ'।



ਹਰ ਫਿਲਮ ਲਈ ਡੇਢ ਕਰੋੜ ਦੇ ਹਿਸਾਬ ਨਾਲ ਉਸ ਦੀ ਤਿੰਨ ਫਿਲਮਾਂ ਦੀ ਕੁੱਲ ਫੀਸ ਹੋਈ ਸਾਢੇ ਚਾਰ ਕਰੋੜ ਰੁਪਏ।



ਇਸ ਤੋਂ ਇਲਾਵਾ ਸੋਨਮ ਕਿਸੇ ਵੀ ਬਰਾਂਡ ਦੀ ਮਸ਼ਹੂਰੀ ਕਰਨ ਲਈ 40-50 ਲੱਖ ਦੀ ਫੀਸ ਲੈਂਦੀ ਹੈ। ਇਸ ਤੋਂ ਇਲਾਵਾ ਸੋਨਮ ਬਾਜਵਾ ਸੋਸ਼ਲ ਮੀਡੀਆ ਤੋਂ ਵੀ ਮੋਟੀ ਕਮਾਈ ਕਰਦੀ ਹੈ।



ਰਿਪੋਰਟ ਦੇ ਮੁਤਾਬਕ ਉਹ ਹਰ ਪੋਸਟ ਲਈ 10-20 ਲੱਖ ਰੁਪਏ ਲੈਂਦੀ ਹੈ। ਇਸ ਹਿਸਾਬ ਨਾਲ 2024 'ਚ ਉਸ ਦੀ ਆਮਦਨ 6-7 ਕਰੋੜ ਰੁਪਏ ਹੋਵੇਗੀ।



ਇਸ ਤੋਂ ਇਲਾਵਾ ਸੋਨਮ ਬਾਜਵਾ ਹਰ ਸਾਲ ਟੀਵੀ ਸ਼ੋਅ 'ਦਿਲ ਦੀਆਂ ਗੱਲਾਂ' ਵੀ ਹੋਸਟ ਕਰਦੀ ਹੈ।