ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਪੰਜਾਬੀ ਹੋਣ ਕਰਕੇ ਉਹ ਕਾਫੀ ਦਰਿਆਦਿਲ ਵੀ ਸੀ। ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ। ਇਨ੍ਹਾਂ ਵਿੱਚੋਂ ਇੱਕ ਨਾਮ ਅਮਿਤਾਭ ਬੱਚਨ ਦਾ ਵੀ ਸੀ। ਜੀ ਹਾਂ, ਅਮਿਤਾਭ ਬੱਚਨ ਨੂੰ 'ਸ਼ੋਲੇ' ਫਿਲਮ ਦੇ ਜੈ ਦੇ ਰੋਲ ਲਈ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਇਸ ਫਿਲਮ ਨੇ ਬਿੱਗ ਬੀ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ। ਪਰ ਇਹ ਰੋਲ ਨੂੰ ਫਿਲਮ ਮੇਕਰ ਰਮੇਸ਼ ਸਿੱਪੀ ਨੂੰ ਧਰਮਿੰਦਰ ਨੇ ਅਮਿਤਾਭ ਬੱਚਨ ਨੂੰ ਦੇਣ ਦੀ ਸਿਫਾਰਸ਼ ਕੀਤੀ ਸੀ। ਦੱਸ ਦਈਏ ਕਿ ਰਮੇਸ਼ ਸਿੱਪੀ 'ਸ਼ੋਲੇ' ਫਿਲਮ 'ਚ ਜੈ ਦੇ ਰੋਲ ਲਈ ਸ਼ਤਰੂਘਨ ਸਿਨਹਾ ਨੂੰ ਫਾਈਨਲ ਕਰ ਚੁੱਕੇ ਸੀ। ਪਰ ਉਸ ਸਮੇਂ ਧਰਮਿੰਦਰ ਦਾ ਨਾਮ ਕਾਫੀ ਵੱਡਾ ਸੀ ਅਤੇ ਉਹ ਇੰਡਸਟਰੀ ਦੇ ਚਮਕਦਾਰ ਸਟਾਰ ਸਨ। ਇਸ ਲਈ ਰਮੇਸ਼ ਸਿੱਪੀ ਨੇ ਧਰਮਿੰਦਰ ਦੀ ਸਿਫਰਸ਼ 'ਤੇ ਜੈ ਦਾ ਰੋਲ ਅਮਿਤਾਭ ਨੂੰ ਦੇ ਦਿੱਤਾ। ਅਮਿਤਾਭ ਨੇ ਇਸ ਕਿਰਦਾਰ ਨੂੰ ਨਿਭਾ ਕੇ ਜੈ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਪਰ ਅਮਿਤਾਭ ਬਾਰੇ ਉਸ ਦੌਰ 'ਚ ਮਸ਼ਹੂਰ ਸੀ ਕਿ ਉਹ ਆਪਣਾ ਮਤਲਬ ਕਢਵਾ ਕੇ ਲੋਕਾਂ ਤੋਂ ਮੂੰਹ ਫੇਰ ਲੈਂਦੇ ਹਨ। ਉਹ ਇਸ ਤੋਂ ਪਹਿਲਾਂ ਇਹ ਮਹਿਮੂਦ ਨਾਲ ਕਰ ਚੁੱਕੇ ਸੀ। ਕਿਉਂਕਿ ਮਹਿਮੂਦ ਨੇ ਹੀ ਅਮਿਤਾਭ ਦੀ ਐਂਟਰੀ ਫਿਲਮਾਂ 'ਚ ਹੀਰੋ ਦੇ ਤੌਰ 'ਤੇ ਕਰਵਾਈ ਪਰ ਬਾਅਦ 'ਚ ਅਮਿਤਾਭ ਮਹਿਮੂਦ ਤੋਂ ਵੀ ਮੂੰਹ ਫੇਰ ਗਏ।