ਅਰਸ਼ਦ ਵਾਰਸੀ ਦਾ ਨਾਂ ਬੀ-ਟਾਊਨ ਦੇ ਬਿਹਤਰੀਨ ਕਲਾਕਾਰਾਂ 'ਚ ਸ਼ਾਮਲ ਹੈ। ਜਿਸ ਨੇ ਆਪਣੀਆਂ ਜ਼ਿਆਦਾਤਰ ਫਿਲਮਾਂ 'ਚ ਗੈਰ ਰਵਾਇਤੀ ਕਿਰਦਾਰ ਨਿਭਾਏ ਅਤੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਵੀ ਜਿੱਤਿਆ। ਪਰ ਇਨ੍ਹੀਂ ਦਿਨੀਂ ਅਦਾਕਾਰ ਆਪਣੀ ਫਿਲਮ ਨੂੰ ਲੈ ਕੇ ਨਹੀਂ ਸਗੋਂ ਆਪਣੇ ਤੀਜੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਦੱਸ ਦਈਏ ਕਿ ਅਰਸ਼ਦ ਵਾਰਸੀ ਨੇ ਤੀਜਾ ਵਿਆਹ ਕਿਸੇ ਹੋਰ ਨਾਲ ਨਹੀਂ, ਸਗੋਂ ਆਪਣੀ ਹੀ ਪਤਨੀ ਨਾਲ ਕੀਤਾ ਹੈ। ਅਰਸ਼ਦ ਨੇ ਵਿਆਹ ਦੇ 25 ਸਾਲ ਬਾਅਦ ਆਪਣੀ ਪਤਨੀ ਮਾਰੀਆ ਨਾਲ ਕੋਰਟ ਮੈਰਿਜ ਕੀਤੀ ਹੈ। ਦਰਅਸਲ, ਇਸ ਜੋੜੇ ਨੇ ਅਜੇ ਤੱਕ ਆਪਣਾ ਵਿਆਹ ਰਜਿਸਟਰ ਨਹੀਂ ਕਰਵਾਇਆ ਸੀ। ਇਸ ਲਈ ਨਿਕਾਹ ਅਤੇ ਈਸਾਈ ਵਿਆਹ ਤੋਂ ਬਾਅਦ ਹੁਣ ਉਨ੍ਹਾਂ ਨੂੰ ਤੀਜੀ ਵਾਰ ਕੋਰਟ ਮੈਰਿਜ ਕਰਨੀ ਪਈ। ਇਸ ਤੋਂ ਬਾਅਦ ਇਸ ਜੋੜੇ ਦੀ ਲਵ ਸਟੋਰੀ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਜੋ ਕਿ ਕਾਫੀ ਦਿਲਚਸਪ ਹੈ। ਦਰਅਸਲ, ਜਦੋਂ ਅਰਸ਼ਦ ਅਤੇ ਉਨ੍ਹਾਂ ਦੀ ਪਤਨੀ ਮਾਰੀਆ ਗੋਰੇਟੀ ਪਹਿਲੀ ਵਾਰ ਇੱਕ ਦੂਜੇ ਨੂੰ ਮਿਲੇ ਸਨ। ਉਹ ਦੋਸਤ ਬਣ ਗਏ ਸਨ। ਪਰ ਅਰਸ਼ਦ ਨੂੰ ਮਾਰੀਆ ਨਾਲ ਪਿਆਰ ਹੋ ਗਿਆ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਅਦਾਕਾਰ ਨੇ ਮਾਰੀਆ ਨੂੰ ਪ੍ਰਪੋਜ਼ ਵੀ ਕੀਤਾ ਪਰ ਮਾਰੀਆ ਨੇ ਸਾਫ਼ ਇਨਕਾਰ ਕਰ ਦਿੱਤਾ ਸੀ।