ਸਰਗੁਣ ਮਹਿਤਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਾਂ ਦਿੱਤੀਆਂ ਹਨ। ਇਹੀ ਨਹੀਂ ਉਸ ਦਾ ਨਾਮ ਪੰਜਾਬੀ ਸਿਨੇਮਾ ਦੀਆਂ ਟੌਪ ਅਭਿਨੇਤਰੀਆਂ ਵਿੱਚ ਸ਼ੁਮਾਰ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਵੀ ਦੌਰ ਸੀ, ਜਦੋਂ ਸਰਗੁਣ 'ਤੇ ਫਲੌਪ ਅਦਾਕਾਰਾ ਦਾ ਠੱਪਾ ਲੱਗਿਆ ਹੋਇਆ ਸੀ। ਸਰਗੁਣ ਨੂੰ ਅਮਰਿੰਦਰ ਗਿੱਲ ਨੇ ਪੰਜਾਬੀ ਫਿਲਮਾਂ 'ਚ ਐਂਟਰੀ ਦਿਵਾਈ ਸੀ। ਜੀ ਹਾਂ, ਸਰਗੁਣ ਦਾ ਫਿਲਮੀ ਕਰੀਅਰ 2015 'ਚ ਫਿਲਮ ਅੰਗਰੇਜ ਤੋਂ ਸ਼ੁਰੂ ਹੋਇਆ ਸੀ। ਇਸ ਫਿਲਮ 'ਚ ਸਰਗੁਣ ਧੰਨ ਕੌਰ ਦੇ ਕਿਰਦਾਰ 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਸਰਗੁਣ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਸਰਗੁਣ ਨੇ ਕਈ ਵਾਰ ਆਪਣੇ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਅਮਰਿੰਦਰ ਨੂੰ ਆਪਣਾ ਰੱਬ ਮੰਨਦੀ ਹੈ 'ਅੰਗਰੇਜ' ਫਿਲਮ ਤੋਂ ਬਾਅਦ ਸਰਗੁਣ ਦੇ ਮੱਥੇ 'ਤੇ ਫਲੌਪ ਅਭਿਨੇਤਰੀ ਦਾ ਠੱਪਾ ਹਟ ਗਿਆ ਸੀ। ਆਖਰ 2018 'ਚ ਸਰਗੁਣ ਨੂੰ ਉਹ ਮੌਕਾ ਮਿਿਲਿਆ, ਜਦੋਂ ਉਹ ਐਮੀ ਵਿਰਕ ਦੇ ਨਾਲ 'ਕਿਸਮਤ' ਫਿਲਮ 'ਚ ਨਜ਼ਰ ਆਈ। ਕਿਸਮਤ ਫਿਲਮ ਨੇ ਸਰਗੁਣ ਨੂੰ ਸੁਪਰਸਟਾਰ ਅਭਿਨੇਤਰੀ ਬਣਾਇਆ।