ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦਾ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੇ ਵਿਆਹ ਦੇ ਫੰਕਸ਼ਨ ਵੀ ਸ਼ੁਰੂ ਹੋ ਗਏ ਹਨ।



ਹਾਲ ਹੀ 'ਚ ਅਦਾਕਾਰਾ ਦੀ ਹਲਦੀ ਰਸਮ ਵੀ ਹੋਈ ਸੀ, ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।



ਅਦਾਕਾਰਾ ਇਨ੍ਹਾਂ ਤਸਵੀਰਾਂ 'ਚ ਬਹੁਤ ਦਿਲਕਸ਼ ਤੇ ਪਿਆਰੀ ਲੱਗ ਰਹੀ ਹੈ।



ਅਦਾਕਾਰਾ ਨੇ ਸਾਦਗੀ ਨਾਲ ਆਪਣੀ ਹਲਦੀ ਰਸਮ ਕੀਤੀ, ਜਿਸ ਵਿੱਚ ਉਸ ਦੇ ਕਰੀਬੀ ਤੇ ਪਰਿਵਾਰ ਵਾਲੇ ਹੀ ਸ਼ਾਮਲ ਹੋਏ।



ਅਦਾਕਾਰਾ ਨੇ ਇਸ ਦਰਮਿਆਨ ਹਲਕੇ ਪੀਲੇ ਰੰਗ ਦਾ ਸੂਟ ਪਹਿਿਨਿਆ ਹੋਇਆ ਹੈ। ਜਿਸ 'ਚ ਉਹ ਕਾਫੀ ਜਚ ਰਹੀ ਹੈ।



ਉਸ ਦੀਆਂ ਹਲਦੀ ਰਸਮ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।



ਦੱਸ ਦਈਏ ਕਿ ਇਸ ਤੋਂ ਇੱਕ ਦਿਨ ਪਹਿਲਾਂ ਮੈਂਡੀ ਨੂੰ ਫਗਵਾੜਾ ;ਚ ਇੱਕ ਬੁਟੀਕ 'ਚ ਸ਼ੌਪਿੰਗ ਕਰਦੇ ਦੇਖਿਆ ਗਿਆ ਸੀ। ਉਸ ਦਾ ਸ਼ੌਪਿੰਗ ਕਰਦੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ।



ਹਾਲ ਹੀ 'ਚ ਉਸ ਨੇ ਆਪਣੇ ਵਿਆਹ ਦੇ ਕਾਰਡ ਵੀ ਵੰਡੇ ਹਨ।



ਉਹ ਅਦਾਕਾਰ ਗੀਤਾਜ ਬਿੰਦਰੱਖੀਆ ਦੇ ਘਰ ਵਿਆਹ ਦਾ ਕਾਰਡ ਦੇਣ ਲਈ ਪਹੁੰਚੀ ਸੀ, ਇਸ ਦਾ ਵੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।