ਬਾਲੀਵੁੱਡ ਅਦਾਕਾਰਾ ਯਾਮੀ ਗੌਤਮ ਲਈ ਇਹ ਸਾਲ ਖੁਸ਼ੀਆਂ ਭਰਿਆ ਹੋਣ ਵਾਲਾ ਹੈ।



ਯਾਮੀ ਅਤੇ ਆਦਿਤਿਆ ਧਰ ਦੇ ਘਰ ਜਲਦੀ ਹੀ ਇੱਕ ਛੋਟਾ ਮਹਿਮਾਨ ਆਉਣ ਵਾਲਾ ਹੈ।



ਜੀ ਹਾਂ, ਯਾਮੀ ਗਰਭਵਤੀ ਹੈ ਅਤੇ ਇਸ ਸਾਲ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ।



ਹਿੰਦੁਸਤਾਨ ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਯਾਮੀ ਨੂੰ ਪ੍ਰੈਗਨੈਂਟ ਹੋਇਆਂ ਸਾਢੇ ਪੰਜ ਮਹੀਨੇ ਹੋ ਚੁੱਕੇ ਹਨ।



ਯਾਮੀ ਅਤੇ ਆਦਿਤਿਆ ਨੇ ਹੁਣ ਤੱਕ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਚੁੱਪੀ ਧਾਰੀ ਰੱਖੀ ਹੈ। ਉਸ ਨੇ ਇਸ ਬਾਰੇ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਦੱਸਿਆ।



ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਜਦੋਂ ਤੋਂ ਯਾਮੀ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਪਤਾ ਲੱਗਾ ਹੈ, ਉਹ ਕਾਫੀ ਖੁਸ਼ ਹੈ।



ਸ਼ਾਇਦ ਉਹ ਮਈ ਵਿਚ ਬੱਚੇ ਨੂੰ ਜਨਮ ਦੇਵੇਗੀ। ਪਰਿਵਾਰ ਹੁਣ ਤੱਕ ਸਭ ਕੁਝ ਲੁਕਾ ਕੇ ਰੱਖ ਰਿਹਾ ਸੀ।



ਹਾਲ ਹੀ 'ਚ ਯਾਮੀ ਗੌਤਮ ਨੂੰ ਪਤੀ ਆਦਿਤਿਆ ਧਰ ਨਾਲ ਜਨਤਕ ਤੌਰ 'ਤੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਦੇ ਪ੍ਰੈਗਨੈਂਸੀ ਦੀਆਂ ਖਬਰਾਂ ਆਉਣ ਲੱਗੀਆਂ



ਕਿਉਂਕਿ ਉਹ ਦੁਪੱਟੇ ਨਾਲ ਆਪਣਾ ਪੇਟ ਲੁਕਾਉਂਦੀ ਨਜ਼ਰ ਆਈ ਸੀ।



ਫਿਲਮ ਆਰਟੀਕਲ 370 ਦੇ ਟਰੇਲਰ ਲੌਂਚ ਦੌਰਾਨ ਯਾਮੀ ਤੇ ਉਸ ਦੇ ਪਤੀ ਆਦਿਿਤਿਆ ਧਰ ਨੇ ਪ੍ਰੈਗਨੈਂਸੀ ਦਾ ਐਲਾਨ ਕੀਤਾ।