ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਬਾਰੇ ਅਜਿਹੀਆਂ ਖਬਰਾਂ ਸਨ ਕਿ ਉਹ ਸਰਕਾਰ ਦੀ ਸਰਵਾਈਕਲ ਕੈਂਸਰ ਮੁਹਿੰਮ ਦਾ ਚਿਹਰਾ ਬਣ ਸਕਦੀ ਹੈ।



ਪਿਛਲੇ ਕੁਝ ਦਿਨਾਂ ਤੋਂ ਪੂਨਮ ਪਾਂਡੇ ਆਪਣੀ ਮੌਤ ਨੂੰ ਲੈ ਕੇ ਸੁਰਖੀਆਂ 'ਚ ਹੈ।



ਪੀਟੀਆਈ ਦੀ ਖਬਰ ਮੁਤਾਬਕ ਪੂਨਮ ਪਾਂਡੇ ਅਤੇ ਉਨ੍ਹਾਂ ਦੀ ਟੀਮ ਕੇਂਦਰੀ ਸਿਹਤ ਮੰਤਰਾਲੇ ਨਾਲ ਗੱਲਬਾਤ ਕਰ ਰਹੀ ਸੀ



ਕਿ ਪੂਨਮ ਪਾਂਡੇ ਸਰਵਾਈਕਲ ਕੈਂਸਰ 'ਤੇ ਸਰਕਾਰ ਦੇ ਚੱਲ ਰਹੇ ਜਾਗਰੂਕਤਾ ਪ੍ਰੋਗਰਾਮ ਦੀ ਬ੍ਰਾਂਡ ਅੰਬੈਸਡਰ ਬਣ ਸਕਦੀ ਹੈ।



ਹਾਲਾਂਕਿ ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਇਸ ਤੋਂ ਇਨਕਾਰ ਕੀਤਾ ਹੈ।



ਦਰਅਸਲ, ਇਸ ਮਹੀਨੇ ਦੀ ਸ਼ੁਰੂਆਤ 'ਚ ਪੂਨਮ ਪਾਂਡੇ ਦੀ ਪੀਆਰ ਟੀਮ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਅਦਾਕਾਰਾ ਦੀ ਮੌਤ ਦੀ ਝੂਠੀ ਖਬਰ ਪੋਸਟ ਕੀਤੀ ਸੀ।



ਪੋਸਟ ਵਿੱਚ ਦੱਸਿਆ ਗਿਆ ਸੀ ਕਿ ਅਭਿਨੇਤਰੀ ਦੀ ਮੌਤ ਸਰਵਾਈਕਲ ਕੈਂਸਰ ਕਾਰਨ ਹੋਈ ਹੈ।



ਅਭਿਨੇਤਰੀ ਦੀ ਬੀਮਾਰੀ ਕਾਰਨ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।



ਪਰ ਅਗਲੇ ਹੀ ਦਿਨ ਪਤਾ ਲੱਗਾ ਕਿ ਇਹ ਖਬਰ ਫਰਜ਼ੀ ਸੀ ਅਤੇ ਪੂਨਮ ਨੇ ਸਰਵਾਈਕਲ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ ਲਈ ਇਹ ਸਟੰਟ ਕੀਤਾ ਸੀ।



ਪੂਨਮ ਪਾਂਡੇ ਪੇਸ਼ੇ ਤੋਂ ਇੱਕ ਮਾਡਲ ਅਤੇ ਅਦਾਕਾਰਾ ਹੈ। ਉਨ੍ਹਾਂ ਨੇ ਸਾਲ 2013 'ਚ ਫਿਲਮ 'ਨਸ਼ਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।