Rapper Drake React On leak Video: ਕੈਨੇਡੀਅਨ ਰੈਪਰ ਡਰੇਕ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਪ੍ਰੋਜੈਕਟ ਨਹੀਂ ਬਲਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਅਪੱਤੀਜਨਕ ਵੀਡੀਓ ਹੈ।



ਰੈਪਰ ਦੇ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਰੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਦਰਅਸਲ, ਰੈਪਰ ਡਰੇਕ ਦਾ ਨਿੱਜੀ ਵੀਡੀਓ ਟਵਿੱਟਰ (ਹੁਣ ਐਕਸ) 'ਤੇ ਲੀਕ ਕੀਤਾ ਗਿਆ।



ਇਸ ਵੀਡੀਓ 'ਚ ਰੈਪਰ ਦੀ ਤਰ੍ਹਾਂ ਦਿਖਾਈ ਦੇਣ ਵਾਲਾ ਇਕ ਵਿਅਕਤੀ ਆਪਣੇ ਬੈੱਡ 'ਤੇ ਅੱਧ-ਨਗਨ ਬੈਠਾ ਹੈ ਅਤੇ ਫੋਨ 'ਤੇ ਖੁਦ ਆਪਣਾ ਵੀਡੀਓ ਬਣਾ ਰਿਹਾ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਡਰੇਕ ਦੇ ਕਈ ਹਮਸ਼ਕਲ ਵੇਖਣ ਨੂੰ ਮਿਲੇ ਹਨ। ਅਜਿਹੇ 'ਚ ਸੰਭਵ ਹੈ ਕਿ ਵੀਡੀਓ 'ਚ ਦਿਖਾਈ ਦੇਣ ਵਾਲਾ ਵਿਅਕਤੀ ਰੈਪਰ ਡਰੇਕ ਨਾ ਹੋਵੇ।



ਪਰ ਵੀਡੀਓ ਦੇਖ ਕੇ ਇਹ ਕਹਿਣਾ ਬਹੁਤ ਮੁਸ਼ਕਲ ਹੈ, ਕਿਉਂਕਿ ਇਸ ਵਿੱਚ ਨਜ਼ਰ ਆ ਰਿਹਾ ਸ਼ਖਸ ਬਿਲਕੁੱਲ ਡਰੇਕ ਵਰਗਾ ਲੱਗਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਹੋ ਰਹੀ ਹੈ।



ਯੂਜ਼ਰਸ ਨੇ ਇਸ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਕਈ ਇਸ ਦਾ ਮਜ਼ਾਕ ਉਡਾ ਰਹੇ ਹਨ ਜਦਕਿ ਕਈ ਕਹਿੰਦੇ ਹਨ ਕਿ 'ਤੌਬਾ ਤੌਬਾ ਸਾਰਾ ਮੂਡ ਖਰਾਬ ਹੋ ਗਿਆ'।



ਕਈ ਅਜਿਹੇ ਯੂਜ਼ਰਸ ਹਨ ਜਿਨ੍ਹਾਂ ਨੇ ਸੋਚਿਆ ਕਿ ਡਰੇਕ ਨੇ ਕੋਈ ਨਵਾਂ ਮਿਊਜ਼ਿਕ ਵੀਡੀਓ ਬਣਾਇਆ ਹੈ, ਜੋ ਰਿਲੀਜ਼ ਜਾਂ ਲੀਕ ਹੋ ਗਿਆ ਹੈ।



ਪਰ ਕਿਸੇ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਨੇ ਲੀਕ ਹੋਏ ਵੀਡੀਓ ਵਿੱਚ ਅਜਿਹਾ ਕੁਝ ਅਪੱਤੀਜਨਕ ਵੇਖਣ ਨੂੰ ਮਿਲੇਗਾ। ਯੂਜ਼ਰਸ ਦੇ ਨਾਲ-ਨਾਲ ਮਸ਼ਹੂਰ ਯੂਟਿਊਬ ਸਟ੍ਰੀਮਰ ਐਡਿਨ ਰੌਸ ਨੇ ਵੀ ਰੈਪਰ ਡਰੇਕ ਦੇ ਵੀਡੀਓ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।



ਰੌਸ ਨੇ ਵੀਡੀਓ ਰਿਕਾਰਡਿੰਗ ਦੇਖਣ ਤੋਂ ਬਾਅਦ ਰੈਪਰ ਡਰੇਕ ਨੂੰ ਇੱਕ ਵੌਇਸ ਸੰਦੇਸ਼ ਭੇਜਿਆ। ਇਸ ਵਾਇਸ ਨੋਟ ਵਿੱਚ, ਉਸਨੇ ਵਾਇਰਲ ਵੀਡੀਓ ਦੇ ਸਬੰਧ ਵਿੱਚ ਡਰੇਕ ਨੂੰ ਕਿਹਾ, 'ਅਸੀਂ ਉਹ ਵੀਡੀਓ ਦੇਖਿਆ ਹੈ।



ਇਹ ਕ੍ਰੈਜ਼ੀ ਹੈ ਭਾਈ। ਤੁਹਾਡੇ ਕੋਲ ਚੰਗੀ ਆਵਾਜ਼ ਹੈ, ਤੁਸੀਂ ਵਧੀਆ ਪਰਫਾਰਮ ਕਰਦੇ ਹੋ, ਤੁਸੀਂ ਜਿਸ ਤਰ੍ਹਾਂ ਦੇ ਹੋ ਸ਼ਾਨਦਾਰ ਹੋ। ਇਹ ਇੱਕ ਅਸੀਸ ਹੈ ਕਿ ਤੁਸੀਂ ਪਹਿਲੇ ਨੰਬਰ 'ਤੇ ਹੋ।



ਖਾਸ ਗੱਲ ਇਹ ਹੈ ਕਿ ਡਰੇਕ ਨੇ ਵੀ ਰੌਸ ਦਾ ਜਵਾਬ ਦਿੱਤਾ। ਰੌਸ ਦੇ ਅਨੁਸਾਰ, ਡਰੇਕ ਨੇ ਉਸਨੂੰ 8 ਹੱਸਣ ਵਾਲੇ ਇਮੋਜੀ ਭੇਜੇ।