ਧਰਮਿੰਦਰ ਨੇ 60 ਦੇ ਦਹਾਕੇ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਅਜੇ ਵੀ ਬਾਲੀਵੁੱਡ ਫਿਲਮਾਂ ਵਿੱਚ ਸਰਗਰਮ ਹਨ। 88 ਸਾਲ ਦੀ ਉਮਰ ਵਿੱਚ ਵੀ ਧਰਮਿੰਦਰ ਫਿਲਮਾਂ ਕਰ ਰਹੇ ਹਨ।



ਡੀਐਨਏ ਇੰਡੀਆ ਦੀ ਖ਼ਬਰ ਮੁਤਾਬਕ ਧਰਮਿੰਦਰ ਦੀ ਕਰੀਬ 300 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ਵਿੱਚੋਂ ਉਨ੍ਹਾਂ ਦਾ ਲੋਨਾਵਾਲਾ ਵਿੱਚ 100 ਕਰੋੜ ਰੁਪਏ ਦਾ ਫਾਰਮ ਹਾਊਸ ਹੈ।



ਸੰਨੀ ਦਿਓਲ ਨੇ 80 ਦੇ ਦਹਾਕੇ ਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਤੇ ਅਜੇ ਵੀ ਚੰਗੀਆਂ ਫਿਲਮਾਂ ਕਰ ਰਹੇ ਹਨ। ਉਸ ਦੀ ਫਿਲਮ ਗਦਰ 2 ਅਗਸਤ 2023 'ਚ ਆਈ ਸੀ ਜੋ ਬਲਾਕਬਸਟਰ ਸੀ।



ਉਸ ਸਮੇਂ ਖਬਰ ਸੀ ਕਿ ਸੰਨੀ ਦਿਓਲ ਨੇ ਇਸ ਫਿਲਮ ਲਈ 20 ਕਰੋੜ ਰੁਪਏ ਦੀ ਫੀਸ ਲਈ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸੰਨੀ ਦਿਓਲ ਦੀ ਕੁੱਲ ਜਾਇਦਾਦ 150 ਕਰੋੜ ਰੁਪਏ ਹੈ।



ਬੌਬੀ ਦਿਓਲ ਨੇ ਆਪਣੀ ਸ਼ੁਰੂਆਤ 90 ਦੇ ਦਹਾਕੇ ਵਿੱਚ ਕੀਤੀ ਸੀ ਪਰ ਹੁਣ ਓਟੀਟੀ ਅਤੇ ਬਾਲੀਵੁੱਡ ਵਿੱਚ ਵਿਲੇਨ ਦੀ ਭੂਮਿਕਾ ਨਿਭਾ ਕੇ ਉਨ੍ਹਾਂ ਦੀ ਕਿਸਮਤ ਚਮਕ ਗਈ ਹੈ।



'ਐਨੀਮਲ' 'ਚ ਬੌਬੀ ਦੀ ਭੂਮਿਕਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ, ਜਿਸ ਲਈ ਉਨ੍ਹਾਂ ਨੂੰ 3 ਤੋਂ 5 ਕਰੋੜ ਰੁਪਏ ਦੀ ਫੀਸ ਮਿਲੀ ਸੀ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ ਕਰੀਬ 70 ਕਰੋੜ ਹੈ।



ਅਭੈ ਦਿਓਲ: ਅਭੈ ਦਿਓਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 ਵਿੱਚ ਫਿਲਮ ਦੇਵ-ਡੀ ਨਾਲ ਕੀਤੀ ਸੀ।



ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 400 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ। ਇਸ ਦਾ ਮਤਲਬ ਹੈ ਕਿ ਅਭੈ ਦਿਓਲ ਸਾਰੇ ਦਿਓਲ ਵਿੱਚੋਂ ਸਭ ਤੋਂ ਅਮੀਰ ਹੈ।



ਕਰਨ ਦਿਓਲ ਨੇ ਸਾਲ 2019 ਵਿੱਚ ਫਿਲਮ ਪਲ ਪਲ ਦਿਲ ਕੇ ਪਾਸ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਕਰਨ ਦਿਓਲ ਦੀ ਕੁੱਲ ਜਾਇਦਾਦ ਕਰੀਬ 50 ਕਰੋੜ ਰੁਪਏ ਹੈ।



ਸੰਨੀ ਦਿਓਲ ਦੇ ਦੋ ਪੁੱਤਰ ਹਨ, ਰਾਜਵੀਰ ਸਭ ਤੋਂ ਛੋਟਾ ਹੈ। ਰਾਜਵੀਰ ਨੇ ਸਾਲ 2023 'ਚ ਆਪਣਾ ਡੈਬਿਊ ਕੀਤਾ ਹੈ। ਹੁਣ ਤੱਕ ਉਨ੍ਹਾਂ ਦੀ ਕੁੱਲ ਜਾਇਦਾਦ ਸਿਰਫ 25 ਤੋਂ 30 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ।