ਅਭਿਨੇਤਾ ਸਲਮਾਨ ਖਾਨ ਅਤੇ ਵਿਵਾਦਾਂ ਦਾ ਲੰਬਾ ਰਿਸ਼ਤਾ ਹੈ।



1998 ਵਿੱਚ ਜੋਧਪੁਰ ਵਿੱਚ ਫਿਲਮ ਦੀ ਸ਼ੂਟਿੰਗ ਦੌਰਾਨ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਨੂੰ ਲੈ ਕੇ ਅਦਾਕਾਰ ਕਈ ਸਾਲਾਂ ਤੋਂ ਕਾਨੂੰਨੀ ਮੁਸੀਬਤ ਵਿੱਚ ਫਸਿਆ ਹੋਇਆ ਹੈ।



ਇਸ ਦੌਰਾਨ ਹਾਲ ਹੀ 'ਚ ਅਦਾਕਾਰ ਦੇ ਘਰ ਦੇ ਉੱਪਰ ਗੋਲੀਬਾਰੀ ਵੀ ਕੀਤੀ ਗਈ ਸੀ। ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਹੁਣ ਨਵਾਂ ਮੋੜ ਆਇਆ ਹੈ।



ਕੁਝ ਸਮਾਂ ਪਹਿਲਾਂ ਅਦਾਕਾਰ ਦੀ ਦੋਸਤ ਸੋਮੀ ਅਲੀ ਨੇ ਸ਼ਿਕਾਰ ਮਾਮਲੇ 'ਚ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗੀ ਸੀ। ਅਜਿਹੇ 'ਚ ਸੋਸਾਇਟੀ ਨੇ ਹੁਣ ਐਕਟਰ ਨੂੰ ਵੀ ਆਫਰ ਦਿੱਤਾ ਹੈ।



ਆਲ ਇੰਡੀਆ ਬਿਸ਼ਨੋਈ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਦੇਵੇਂਦਰ ਬੁਡੀਆ ਨੇ ਕਿਹਾ ਕਿ ਉਨ੍ਹਾਂ ਦਾ ਸਮਾਜ ਸਲਮਾਨ ਨੂੰ ਮੁਆਫ ਕਰ ਸਕਦਾ ਹੈ।



ਇਸ ਦੇ ਲਈ ਅਦਾਕਾਰ ਨੂੰ ਮੰਦਰ 'ਚ ਆ ਕੇ ਸਹੁੰ ਚੁੱਕਣੀ ਹੋਵੇਗੀ। ਇਸ 'ਚ ਸਲਮਾਨ ਨੂੰ ਮੰਦਰ 'ਚ ਮੁਆਫੀ ਮੰਗਣੀ ਹੋਵੇਗੀ।



ਬਿਸ਼ਨੋਈ ਸਮਾਜ ਦੇ ਨਿਯਮਾਂ ਦੇ ਅੰਦਰ ਐਕਟਰ ਨੂੰ ਮੁਆਫ ਕੀਤਾ ਜਾ ਸਕਦਾ ਹੈ।



ਸਹੁੰ 'ਚ ਸਲਮਾਨ ਖਾਨ ਨੂੰ ਵਾਤਾਵਰਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਲੈ ਕੇ ਸਹੁੰ ਚੁੱਕਣੀ ਹੋਵੇਗੀ। ਤਾਂ ਹੀ ਬਿਸ਼ਨੋਈ ਸਮਾਜ ਅਦਾਕਾਰ ਨੂੰ ਮੁਆਫ਼ ਕਰ ਸਕੇਗਾ।



ਦੇਵੇਂਦਰ ਬੁਡੀਆ ਨੇ ਕਿਹਾ ਕਿ ਬਿਸ਼ਨੋਈ ਸਮਾਜ ਦੇ ਕੁਝ ਨਿਯਮ ਹਨ। ਸਲਮਾਨ ਨੂੰ 29 ਨਿਯਮਾਂ ਤਹਿਤ ਮਾਫੀ ਦਿੱਤੀ ਜਾ ਸਕਦੀ ਹੈ। ਸਮਾਜ ਦੇ ਨਿਯਮਾਂ ਮੁਤਾਬਕ ਜੇਕਰ ਸਲਮਾਨ ਖਾਨ ਮਾਫੀ ਮੰਗਦੇ ਹਨ



ਤਾਂ ਉਨ੍ਹਾਂ ਨੂੰ ਮੁਆਫ ਕੀਤਾ ਜਾ ਸਕਦਾ ਹੈ। ਸੁਸਾਇਟੀ ਨੇ ਅਦਾਕਾਰ ਦੀ ਦੋਸਤ ਸੋਮੀ ਦੀ ਮੁਆਫੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਮੀ ਦੀ ਮੁਆਫੀ ਨਾਲ ਕੋਈ ਫਰਕ ਨਹੀਂ ਪੈਂਦਾ।