ਅਰਜਨ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਹੈ। ਉਸ ਦੀ ਪੰਜਾਬੀਆਂ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ।



ਉਸ ਦੇ ਗੀਤਾਂ ਨੂੰ ਤੇ ਉਸ ਦੇ ਲਿਖਣ ਦੇ ਅੰਦਾਜ਼ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਰਜਨ ਆਪਣੇ ਜਦੋਂ ਗੀਤ ਲਿਖਦਾ ਹੈ



ਤਾਂ ਡੂੰਘਾਈ ਨਾਲ ਲਿਖਦਾ ਹੈ ਤੇ ਉਸ ਦੇ ਗੀਤਾਂ ਦੇ ਬੋਲ ਸਿੱਧਾ ਦਿਲ 'ਚ ਉੱਤਰਦੇ ਹਨ। ਜੋ ਕਿ ਉਸ ਦੇ ਗਾਣੇ ਸੁਣ ਕੇ ਪਤਾ ਵੀ ਲੱਗਦਾ ਹੈ।



ਪਰ ਕੀ ਤੁਹਾਨੂੰ ਪਤਾ ਹੈ ਕਿ ਅਰਜੁਨ ਢਿੱਲੋਂ ਪੰਜਾਬੀ ਸਿੰਗਰ ਦਾ ਅਸਲੀ ਨਾਮ ਨਹੀਂ ਹੈ। ਅਰਜਨ ਢਿੱਲੋਂ ਦਾ ਜਨਮ 14 ਦਸੰਬਰ 1994 ਨੂੰ ਬਰਨਾਲਾ ਦੇ ਪਿੰਡ ਭਦੌੜ 'ਚ ਹਰਦੀਪ ਖਾਨ ਦੇ ਰੂਪ 'ਚ ਹੋਇਆ।



ਜੀ ਹਾਂ, ਇਹੀ ਉਸ ਦਾ ਅਸਲੀ ਨਾਮ ਹੈ। ਹਰਦੀਪ ਖਾਨ ਰਵੀਦਾਸੀਆ ਸਮਾਜ ਨਾਲ ਸਬੰਧ ਰੱਖਦਾ ਸੀ, ਪਰ ਉਸ ਦੇ ਸੁਪਨੇ ਬਹੁਤ ਵੱਡੇ ਸੀ।



ਉਹ ਬਚਪਨ ਤੋਂ ਹੀ ਗਾਇਕੀ ਦਾ ਸ਼ੌਕੀਨ ਸੀ ਅਤੇ ਵੱਡਾ ਹੋ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਨਾਮ ਕਮਾਉਣਾ ਚਾਹੁੰਦਾ ਸੀ।



ਪਰ ਜਦੋਂ ਹਰਦੀਪ ਖਾਨ ਨੇ ਦੇਖਿਆ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਜੱਟਵਾਦ ਹਾਵੀ ਹੈ, ਤਾਂ ਉਹ ਘਬਰਾ ਗਿਆ



ਕਿ ਉਸ ਦੇ ਵੱਡੇ ਸੁਪਨਿਆਂ ਨੂੰ ਇਹ ਜੱਟਵਾਦੀ ਇੰਡਸਟਰੀ ਕੁਚਲ ਦੇਵੇਗੀ।



ਇਸ ਡਰ ਕਰਕੇ ਟੈਲੇਂਟ ਹੋਣ ਦੇ ਬਾਵਜੂਦ ਹਰਦੀਪ ਖਾਨ ਨੇ ਨਾਮ ਬਦਲ ਕੇ ਪੰਜਾਬੀ ਗਇਕੀ ਦੀ ਦੁਨੀਆ 'ਚ ਕਦਮ ਰੱਖਣ ਦਾ ਫੈਸਲਾ ਕੀਤਾ।



ਉਸ ਨੇ ਆਪਣਾ ਨਾਮ ਹਰਦੀਪ ਖਾਨ ਤੋਂ ਬਦਲ ਕੇ ਅਰਜਨ ਢਿੱਲੋਂ ਰੱਖ ਲਿਆ।