ਜੀ ਖਾਨ ਨੇ ਇਹ ਮੁਕਾਮ ਹਾਸਲ ਕਰਨ ਲਈ ਜੀਤੋੜ ਮੇਹਨਤ ਕੀਤੀ ਹੈ। ਤਾਂ ਆਓ ਤੁਹਾਨੂੰ ਰੂ-ਬ-ਰੂ ਕਰਵਾਉਂਦੇ ਹਾਂ ਜੀ ਖਾਨ ਦੀ ਜ਼ਿੰਦਗੀ ਦੇ ਸਫਰ ਤੋਂ: ਜੀ ਖਾਨ ਉਰਫ ਗੁਲਸ਼ਨ ਖਾਨ ਦਾ ਜਨਮ 8 ਅਪ੍ਰੈਲ਼ ਨੂੰ ਹੋਇਆ ਸੀ। ਉਸ ਦਾ ਜਨਮ ਬਰਨਾਲਾ ਦੇ ਪਿੰਡ ਭਦੌੜ ਵਿਖੇ ਹੋਇਆ ਸੀ। ਜੀ ਖਾਨ ਬਾਰੇ ਕਿਹਾ ਜਾਂਦਾ ਹੈ ਕਿ ਉਹ ਬਚਪਨ ਤੋਂ ਹੀ ਕਾਫੀ ਸ਼ਰਾਰਤੀ ਸੀ। ਇਸ ਦੇ ਨਾਲ ਨਾਲ ਜੀ ਖਾਨ ਨੂੰ ਪੜ੍ਹਾਈ 'ਚ ਵੀ ਕੋਈ ਦਿਲਚਸਪੀ ਨਹੀਂ ਸੀ। ਇਸੇ ਕਰਕੇ ਖਾਨ ਨੂੰ ਆਪਣੀ ਮਾਂ ਤੋਂ ਕਾਫੀ ਕੁੱਟ ਵੀ ਪੈਂਦੀ ਸੀ। ਜੀ ਖਾਨ ਦਾ ਪੜ੍ਹਾਈ ;ਚ ਜ਼ਰਾ ਵੀ ਮਨ ਨਹੀਂ ਲੱਗਦਾ ਸੀ। ਉਹ ਜਦੋਂ 7ਵੀਂ 'ਚੋਂ ਫੇਲ੍ਹ ਹੋਇਆ ਤਾਂ ਉਸ ਨੇ ਪੜ੍ਹਾਈ ਛੱਡ ਦਿੱਤੀ। ਇਹ ਉਦੋਂ ਦੀ ਗੱਲ ਹੈ ਜਦੋਂ ਜੀ ਖਾਨ ਦੇ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਮਾੜੀ ਸੀ। ਇਸੇ ਲਈ ਜੀ ਖਾਨ ਨੂੰ ਪੜ੍ਹਾਈ ਛੱਡਣ ਤੋਂ ਬਾਅਦ ਨੌਕਰੀ ਕਰਨੀ ਪਈ ਸੀ। ਜੀ ਖਾਨ ਦੇ ਪਿੰਡ 'ਚ ਬੱਸਾਂ ਦੀ ਬੌਡੀ ਬਣਾਉਣ ਵਾਲੀ ਫੈਕਟਰੀ ਸੀ। ਉੱਥੇ ਉਸ ਨੇ ਕੁੱਝ ਸਮਾਂ ਨੌਕਰੀ ਕੀਤੀ। ਜੀ ਖਾਨ ਬੱਸਾਂ ਦੀਆਂ ਬੌਡੀਆਂ 'ਤੇ ਰੰਗ ਕਰਦਾ ਸੀ। ਉਸ ਨੇ ਲਗਭਗ 6 ਮਹੀਨੇ ਤੱਕ ਇਹ ਨੌਕਰੀ ਕੀਤੀ। ਇਸ ਤੋਂ ਬਾਅਦ ਜੀ ਖਾਨ ਨੇ 2 ਸਾਲਾਂ ਤੱਕ ਵੈਲਡਿੰਗ ਦਾ ਕੰਮ ਕੀਤਾ। ਇਸ ਤੋਂ ਬਾਅਦ ਜੀ ਖਾਨ ਕਾਫੀ ਸਮੇਂ ਤੱਕ ਆਪਣੇ ਪਿਤਾ ਨਾਲ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਦਾ ਰਿਹਾ। ਇਸ ਦੇ ਨਾਲ ਇੱਕ ਹੋਰ ਦੁਕਾਨ 'ਚ ਜੀ ਖਾਨ ਝਾੜੂ ਪੋਚਾ ਵੀ ਲਾਉਂਦਾ ਸੀ। ਜਦੋਂ ਗੈਰੀ ਨੇ ਜੀ ਖਾਨ ਨੂੰ ਕਿਹਾ ਕਿ ਉਹ ਉਸ ਤੋਂ ਗਾਣਾ ਰਿਕਾਰਡ ਕਰਾਉਣਾ ਚਾਹੁੰਦਾ ਹੈ ਤਾਂ ਜੀ ਖਾਨ ਨੂੰ ਯਕੀਨ ਨਹੀਂ ਹੋਇਆ। ਪਰ ਜਦੋਂ ਗੈਰੀ ਨੇ ਫੇਸਬੁੱਕ ਨੇ ਐਲਾਨ ਕੀਤਾ ਕਿ ਉਹ ਜੀ ਖਾਨ ਨੂੰ ਲਾਂਚ ਕਰਨ ਜਾ ਰਹੇ ਹਨ, ਤਾਂ ਉਹ ਕਾਫੀ ਖੁਸ਼ ਹੋਇਆ। ਇਸ ਤੋਂ ਬਾਅਦ ਜੀ ਖਾਨ ਦਾ ਖਾਨ ਸਾਬ੍ਹ ਨਾਲ 2016 'ਚ 'ਸੱਜਣਾ' ਗੀਤ ਆਇਆ। ਇਸ ਗਾਣੇ ਨੇ ਜੀ ਖਾਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ। ਇਹ ਗਾਣਾ ਸੁਪਰ-ਡੁਪਰ ਹਿੱਟ ਰਿਹਾ।