ਅਭੈ ਦਿਓਲ ਦਾ ਜਨਮ 15 ਮਾਰਚ 1976 ਨੂੰ ਮੁੰਬਈ 'ਚ ਦਿਓਲ ਪਰਿਵਾਰ 'ਚ ਹੋਇਆ ਸੀ। ਅਭੈ ਦੇ ਪਿਤਾ ਦਾ ਨਾਂ ਅਜੀਤ ਦਿਓਲ ਅਤੇ ਮਾਂ ਦਾ ਨਾਂ ਊਸ਼ਾ ਦਿਓਲ ਹੈ। ਅਜੀਤ ਦਿਓਲ ਬਾਲੀਵੁੱਡ ਸੁਪਰਸਟਾਰ ਧਰਮਿੰਦਰ ਦੇ ਛੋਟੇ ਭਰਾ ਸਨ ਅਤੇ ਰਿਸ਼ਤੇ ਵਿੱਚ ਧਰਮਿੰਦਰ ਅਭੈ ਦੇ ਵੱਡੇ ਪਾਪਾ ਲੱਗਦੇ ਹਨ। ਧਰਮਿੰਦਰ ਦੇ ਬੇਟੇ ਸੰਨੀ ਦਿਓਲ ਅਤੇ ਬੌਬੀ ਦਿਓਲ ਵੀ ਅਭੈ ਦੇ ਚਚੇਰੇ ਭਰਾ ਹਨ। ਧਰਮਿੰਦਰ ਪਰਿਵਾਰ ਦੇ ਜ਼ਿਆਦਾਤਰ ਲੋਕ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ। ਅਭੈ ਦਿਓਲ ਨੇ 2000 ਦੇ ਦਹਾਕੇ 'ਚ ਡੈਬਿਊ ਕੀਤਾ ਸੀ। ਅਭੈ ਦਿਓਲ ਨੇ ਆਪਣੇ ਵੱਡੇ ਪਾਪਾ ਧਰਮਿੰਦਰ ਦੁਆਰਾ ਬਣਾਈ ਫਿਲਮ 'ਸੋਚਾ ਨਾ ਥਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਸਨ ਅਤੇ ਫਿਲਮ 'ਚ ਅਭੈ ਦੇ ਨਾਲ ਆਇਸ਼ਾ ਟਾਕੀਆ ਨਜ਼ਰ ਆਈ ਸੀ। ਡੀਐਨਏ ਦੀ ਰਿਪੋਰਟ ਮੁਤਾਬਕ ਅਭੈ ਦਿਓਲ ਕੋਲ ਕਰੀਬ 400 ਕਰੋੜ ਰੁਪਏ ਦੀ ਜਾਇਦਾਦ ਹੈ। ਦੱਸਿਆ ਗਿਆ ਹੈ ਕਿ ਅਭੈ ਆਪਣੇ ਕਾਰੋਬਾਰ ਤੋਂ ਜ਼ਿਆਦਾ ਕਮਾਈ ਕਰਦਾ ਹੈ। ਉਸ ਨੇ ਵੱਖ-ਵੱਖ ਥਾਵਾਂ 'ਤੇ ਨਿਵੇਸ਼ ਕੀਤਾ ਹੈ। ਇਸ ਤੋਂ ਇਲਾਵਾ ਅਭੈ ਕੋਲ ਕਈ ਰੈਸਟੋਰੈਂਟ ਚੇਨ ਹਨ ਜਿਨ੍ਹਾਂ ਤੋਂ ਉਹ ਕਮਾਈ ਕਰਦਾ ਹੈ। ਅਭੈ ਇਸ਼ਤਿਹਾਰਾਂ ਤੋਂ ਵੀ ਕਮਾਈ ਕਰਦਾ ਹੈ। ਅਭੈ ਦੇ ਇੰਸਟਾਗ੍ਰਾਮ 'ਤੇ 1 ਮਿਲੀਅਨ ਫਾਲੋਅਰਜ਼ ਹਨ